ਪੰਜਾਬ ਚੋਣਾਂ-ਕਾਂਗਰਸ ਪੱਛੜੀ

ਭਾਜਪਾ ਦੀਆਂ ਰੈਲੀਆਂ 18 ਤੋਂ ਸ਼ੁਰੂ
-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਦਾ ਐਲਾਨ ਕਿਸੇ ਵੀ ਵੇਲੇ ਹੋ ਸਕਦਾ ਹੈ, ਪਰ ਕਾਂਗਰਸ ਹਾਲੇ ਤੱਕ ਉਮੀਦਵਾਰਾਂ ਦੇ ਨਾਵਾਂ ਵਿੱਚ ਹੀ ਉਲਝੀ ਪਈ ਹੈ। ਚੋਣ ਲੜਨ ਦੇ ਚਾਹਵਾਨ ਕਾਂਗਰਸੀ 15 ਨਵੰਬਰ ਤੋਂ ਦਿੱਲੀ ਵਿੱਚ ਬੈਠੇ ਨੇ, ਪਰ ਗੱਲ ਕਿਸੇ ਤਣ ਪੱਤਣ ਨਹੀਂ ਲੱਗ ਰਹੀ। ਕੁਝ ਸੂਤਰਾਂ ਨੇ ਐਨਾ ਕਿਹਾ ਹੈ ਕਿ ਅੱਜ ਭਲਕ 60 ਕੁ ਉਮੀਦਵਾਰਾਂ ਦਾ ਐਲਾਨ ਹੋ ਸਕਦਾ ਹੈ।
ਕਾਂਗਰਸ ਚੋਣ ਪ੍ਰਚਾਰ ਵਿੱਚ ਐਤਕੀਂ ਵੀ ਸਭ ਤੋਂ ਪੱਛੜ ਗਈ, ਸਭ ਤੋਂ ਅੱਗੇ ਆਮ ਆਦਮੀ ਪਾਰਟੀ ਜਾ ਰਹੀ ਹੈ, ਜਿਸ ਦੇ ਕੌਮੀ ਕਨਵੀਨਰ ਪੰਜਾਬ ਵਿੱਚ ਤਿੰਨ ਮਹੀਨਿਆਂ ਤੋਂ ਰੈਲੀਆਂ ਕਰ ਰਹੇ ਨੇ।
ਬਾਦਲ ਦਲ ਨੇ ਵੀ ਪਾਣੀ ਵਾਲੀ ਬੱਸ ਚਲਾ ਕੇ, ਪਾਣੀ ਬਚਾਓ ਰੈਲੀ ਕਰਕੇ, ਤੇ ਭਾਜਪਾ ਨੇ ਏਮਜ਼ ਬਠਿੰਡਾ ਦੇ ਉਦਘਾਟਨ ਮੌਕੇ ਪੰਜਾਬ ਚੋਣਾਂ ਲਈ ਬਿਗਲ ਵਜਾ ਦਿੱਤਾ ਹੋਇਆ ਹੈ। 15 ਦਿਨਾਂ ‘ਚ ਆਪਣਾ ਚੋਣ ਮੈਨੀਫੈਸਟੋ ਲਿਆ ਰਹੀ ਹੈ, 18 ਦਸੰਬਰ ਤੋਂ ਪੰਜਾਬ ਵਿੱਚ ਰੈਲੀਆਂ ਦਾ ਆਗਾਜ਼ ਹੋ ਰਿਹਾ ਹੈ। 26-30  ਦਸੰਬਰ ਤੇ 2-3 ਜਨਵਰੀ ਨੂੰ ਭਾਜਪਾ ਸੰਕਲਪ ਯਾਤਰਾ ਵੀ ਕੱਢੇਗੀ। 23 ਸੀਟਾਂ ‘ਤੇ ਭਾਜਪਾ ਨੇ ਚੋਣ ਲੜਨੀ ਹੈ।
ਕਾਂਗਰਸੀ ਖੇਮੇ ਵਿੱਚ ਸਿਆਲੂ ਧੁੰਦ ਦਾ ਅਸਰ ਦਿਸ ਰਿਹਾ ਹੈ।