ਐਨ ਓ ਸੀ ਮਿਲੀ ਨਹੀਂ ਨੀਂਹ ਰੱਖ’ਤੀ

ਬਾਦਲਕੇ ਕਾਹਲੀ ‘ਚ ਕੰਮ ਨਿਬੇੜਨ ਲਗੇ
-ਪੰਜਾਬੀਲੋਕ ਬਿਊਰੋ
ਆਉਣ ਵਾਲੇ ਹਫਤੇ ਵਿੱਚ ਚੋਣ ਜ਼ਾਬਤਾ ਲੱਗਣਦੀ ਪੂਰੀ ਸੰਭਾਵਨਾ ਹੈ, ਉਸ ਤੋਂ ਪਹਿਲਾਂ ਪਹਿਲਾਂ ਹਾਕਮੀ ਧਿਰ ਧੜਾ ਧੜ ਉਦਘਾਟਨਾਂ ਵਾਲੇ ਫੀਤੇ ਕੱਟਣ ਤੇ ਨੀਂਹ ਪੱਥਰ ਰੱਖਣ ਵਾਲੇ ਕੰਮ ਨਿਬੇੜਨ ਲੱਗੀ ਹੈ। ਜਲਪਰੀ ਵਾਲਾ ਕਿੱਸਾ ਸੁਣ ਚੁੱਕੇ ਹੋ, ਇਕ ਕਿੱਸਾ ਬੀਬਾ ਹਰਸਿਮਰਤ ਵਲੋਂ ਰੱਖੇ ਨੀਂਹ ਪੱਥਰ ਦਾ ਵੀ ਚਰਚਾ ਵਿੱਚ ਹੈ।
ਬੀਬਾ ਜੀ ਨੇ ਕੱਲ ਬਠਿੰਡਾ ਵਿੱਚ 17 ਏਕੜ ‘ਚ 50 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਏ ਸੀ ਬੱਸ ਅੱਡੇ ਦੀ ਨੀਂਹ ਵਾਲਾ ਪੱਥਰ ਰੱਖਿਆ, ਪਤਾ ਲੱਗਿਆ ਹੈ ਕਿ ਹਾਲੇ ਤੱਕ ਤਾਂ ਇਸ ਅੱਡੇ ਲਈ ਕਈ ਵਿਭਾਗਾਂ ਤੋਂ ਐਨ ਓ ਸੀ ਹੀ ਨਹੀਂ ਮਿਲੀ।  ਨੀਂਹ ਪੱਥਰ ਰੱਖਣ ਵਾਲੇ ਸਮਾਗਮ ਦੀ ਤਿਆਰੀ ਦੋ ਦਿਨ ਚੱਲੀ, ਪਰ ਬੀਬਾ ਜੀ 7 ਮਿੰਟਾਂ ‘ਚ ਕੰਮ ਨਿਪਟਾ ਕੇ ਤੁਰਦੀ ਬਣੀ। ਇਸ ਬੱਸ ਅੱਡੇ ਦੀ ਭਾਈਵਾਲ ਭਾਜਪਾ ਹੀ ਵਿਰੋਧਤਾ ਕਰ ਰਹੀ ਹੈ।