• Home »
  • ਅੱਜ ਦੀ ਖਬਰ
  • » ਨੈਸ਼ਨਲ ਸਕੂਲ ਖੇਡਾਂ- ਪੰਜਾਬੀ ਮੁੰਡਿਆਂ ਦੀ ਉਤਰਾਖੰਡ ‘ਤੇ ਜਿੱਤ

ਨੈਸ਼ਨਲ ਸਕੂਲ ਖੇਡਾਂ- ਪੰਜਾਬੀ ਮੁੰਡਿਆਂ ਦੀ ਉਤਰਾਖੰਡ ‘ਤੇ ਜਿੱਤ

-ਪੰਜਾਬੀਲੋਕ ਬਿਊਰੋ
62ਵੀਆਂ ਨੈਸ਼ਨਲ ਸਕੂਲ ਖੇਡਾਂ ਹਾਕੀ ਅੰਡਰ 19 ਸਾਲ ਲੜਕੇ ਤੇ ਲੜਕੀਆਂ ਦੇ ਵਰਗ ਦਾ ਰਸਮੀ ਉਦਘਾਟਨ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਪੰਜਾਬ ਦੇ ਸਿਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਨੇ ਕੀਤਾ। ਇਸ ਮੌਕੇ ਤੇ ਉਹਨਾਂ ਖਿਡਾਰੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ ਤੇ ਇਹਨਾਂ ਖੇਡਾਂ ਦਾ ਰਸਮੀ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਮੌਕੇ ਤੇ ਉਹਨਾਂ ਪੰਜਾਬ ਦੀ ਖੇਡਾਂ ਦੇ ਵਿੱਚ ਕਾਰਗੁਜਾਰੀ ਵਾਰੇ ਰਿਪੋਰਟ ਪੜੀ ਤੇ ਦੇਸ਼ ਦੇ ਕੋਨੇ ਕੋਨੇ ਇਹਨਾਂ ਖੇਡਾਂ ਦੇ ਵਿੱਚ ਹਿੱਸਾ ਲੈਣ ਆਏ ਖਿਡਾਰੀਆਂ ਤੇ ਕੋਚਾਂ ਨੂੰ ਵਧਾਈ ਦਿੱਤੀ ਤੇ ਕਿਹਾ ਪੰਜਾਬ ਵਲੋਂ ਆਪ ਨੂੰ ਵਧੀਆ ਮੇਜਬਾਨੀ ਦਿੱਤੀ ਜਾਵੇਗੀ। ਇਹਨਾਂ ਖੇਡਾਂ ਨੂੰ ਸੱਚੀ ਸੁੱਚੀ ਭਾਵਨਾ ਨਾਲ ਖੇਡਣ ਦੀ ਸਹੁੰ ਕੌਮਾਂਤਰੀ ਹਾਕੀ ਖਿਡਾਰੀ ਹਾਰਦਿਕ ਸਿੰਘ ਨੇ ਚੁੱਕੀ ਤੇ ਮੁੱਖ ਮਹਿਮਾਨ ਵਲੋਂ ਭਾਰਤੀ ਹਾਕੀ ਟੀਮ ਦੇ ਕਪਤਾਨ ਉਲੰਪੀਅਨ ਮਨਪ੍ਰੀਤ ਸਿੰਘ ਕੋਰੀਅਨ, ਕੌਮਾਂਤਰੀ ਹਾਕੀ ਖਿਡਾਰੀ ਤਲਵਿੰਦਰ ਸਿੰਘ ਤੇ ਕੌਮਾਂਤਰੀ ਹਾਕੀ ਖਿਡਾਰੀ ਜਸਜੀਤ ਸਿੰਘ ਕੁਲਾਰ ਦਾ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਹੋਏ ਪੰਜਾਬ ਦੇ ਲੜਕੇ ਵਰਗ ਦੇ ਮੈਚ ਵਿੱਚੋਂ ਮੇਜਾਬਨ ਟੀਮ ਨੇ ਉਤਰਾਖੰਡ ਦੀ ਟੀਮ ਨੂੰ 13-1 ਨਾਲ ਬੁਰੀ ਤਰਾਂ ਨਾਲ ਦਰੜਿਆ ਤੇ ਪੰਜਾਬ ਦੀ ਲੜਕੀਆਂ ਦੀ ਟੀਮ ਨੇ ਪਾਂਡੀਚਰੀ ਦੀ ਟੀਮ ਨੂੰ 17-0 ਨਾਲ ਇਕ ਪਾਸੜ ਮੁਕਾਬਲੇ ‘ਚ ਹਰਾ ਕੇ ਅਗਲੇ ਗੇੜ ਦੇ ਵਿੱਚ ਥਾਂ ਬਣਾਈ। ਇਸ ਮੌਕੇ ਇਹਨਾਂ ਕੌਮੀ ਖੇਡਾਂ ਵਿੱਚ ਭਾਗ ਲੈ ਰਹੀਆਂ ਮੁਲਕ ਦੇ 27 ਸੂਬਿਆਂ ਦੀਆਂ ਟੀਮਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ। ਸਿੱਖਿਆ ਮੰਤਰੀ ਵੱਲੋਂ ਇਸ ਮੌਕੇ ਪ੍ਰਾਇਮਰੀ  ਸਕੂਲਾਂ ਦੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੀ ਵੰਡੀਆਂ। ਜ਼ਿਕਰਯੋਗ ਹੈ ਕਿ 62ਵੀਂ ਕੌਮੀ ਸਕੂਲ ਖੇਡਾਂ ਵਿੱਚ  27 ਸੂਬਿਆਂ ਦੇ 938 ਦੇ ਕਰੀਬ ਖਿਡਾਰੀ ਭਾਗ ਲੈ ਰਹੇ ਹਨ। ਇਸ ਮੌਕੇ ਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, , ਪੁਲਿਸ ਕਮਿਸ਼ਨਰ ਜਲੰਧਰ ਸ਼੍ਰੀ ਅਰਪਿਤ ਸ਼ੁਕਲਾ,ਡਿਪਟੀ ਡਾਇਰੈਕਟਰ ਮੇਵਾ ਸਿੰਘ ਸਿੱਧੂ, ਡਿਪਟੀ ਡਾਇਰੈਕਟਰ ਸ਼ਰੂਤੀ ਸ਼ੁਕਲਾ, ਐਸ.ਜੀ.ਐਫ.ਆਈ ਦੀ ਚੋਣ ਕਮੇਟੀ ਦੇ ਚੇਅਰਮੈਨ ਸਰਬਜੀਤ ਸਿੰਘ ਤੂਰ, ਡੀ.ਈ.À ਜਲੰਧਰ ਹਰਿੰਦਰਪਾਲ ਸਿੰਘ ਤੋਂ ਇਲਾਵਾ ਸਿਖਿਆ ਵਿਭਾਗ ਦੇ ਅਧਿਕਾਰੀ ਤੇ ਅਧਿਆਪਕ ਹਾਜ਼ਰ ਸਨ।