• Home »
  • ਅੱਜ ਦੀ ਖਬਰ
  • » ਮਜੀਠੀਏ ਨੂੰ ਕਾਲਰ ਤੋਂ ਫੜ ਕੇ ਜੇਲ ਸੁੱਟੂੰਗਾ-ਕੇਜਰੀਵਾਲ

ਮਜੀਠੀਏ ਨੂੰ ਕਾਲਰ ਤੋਂ ਫੜ ਕੇ ਜੇਲ ਸੁੱਟੂੰਗਾ-ਕੇਜਰੀਵਾਲ

ਘੁੱਗੀ ਆਜੇ ਚਾਹੇ ਆਜੇ ਘੁੱਗੂ ਕੋਈ ਫਰਕ ਨਹੀਂ- ਮਜੀਠੀਆ
-ਪੰਜਾਬੀਲੋਕ ਬਿਊਰੋ
ਅਰਵਿੰਦ ਕੇਜਰੀਵਾਲ ਨੇ ਤਰਨਤਾਰਨ ਵਿੱਚ ਗੋਇੰਦਵਾਲ ਰੈਲੀ ਦੌਰਾਨ ਭਰਵੇਂ ਇਕੱਠ ਵਿੱਚ ਵਾਅਦਾ ਕੀਤਾ ਕਿ ਸੱਤਾ ਵਿੱਚ ਆਉਂਦਿਆਂ ਹੀ ਪੂਰਾ ਸਿਸਟਮ ਬਦਲ ਦਿਆਂਗੇ, ਹੁਣ ਤਾਂ ਅਕਾਲੀਆਂ ਨੇ ਪੰਜਾਬ ‘ਚ ਗੁੰਡਾਗਰਦੀ ਦਾ ਨਵਾਂ ਟੈਕਸ ਲਾ ਰੱਖਿਆ ਹੈ, ਜਦ ਚਾਹਿਆ ਕਿਸੇ ਦੀ ਲੱਤ ਤੋੜ ਦਿੱਤੀ, ਕਿਸੇ ‘ਤੇ ਨਜਾਇਜ਼ ਕੇਸ ਦਰਜ ਕਰ ਦਿੱਤਾ। ਨਸ਼ੇ ਦੀ ਗੱਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਦੋ ਮਹੀਨਿਆਂ ਬਾਅਦ ਮਜੀਠੀਆ ਨੂੰ ਉਹਦੇ ਘਰੋਂ ਕਾਲਰ ਤੋਂ ਫੜ ਕੇ ਜੇਲ ‘ਚ ਸੁੱਟੂੰਗਾ..।
ਦੂਜੇ ਪਾਸੇ ਮਜੀਠਾ ਹਲਕੇ ਪਿੰਡ ਅਠਵਾਲ ਵਿੱਚ ਪੇਂਡੂ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ ਕਰਨ ਪੁੱਜੇ ਬਿਕਰਮ ਮਜੀਠੀਆ ਨੇ ਕਿਹਾ ਕਿ ਮਾਝੇ ਦੀ ਧਰਤੀ ਨੇ ਤਾਂ ਅਹਿਮਦ ਸ਼ਾਹ ਅਬਦਾਲੀ, ਮਹਿਮੂਦ ਗਜ਼ਨਵੀ, ਸਿਕੰਦਰ ਵਰਗਿਆਂ ਨੂੰ ਨੱਕ ਚਨੇ ਚਬਾਏ, ਇਹ ਆਪ ਵਾਲੇ ਕੀ ਚੀਜ਼ ਨੇ। ਮਜੀਠੀਆ ਨੇ ਕਿਹਾ ਕਿ ਗਿੱਦੜ ਭਬਕੀਆਂ ਦੇਣ ਦੀ ਥਾਂ ਕੇਜਰੀਵਾਲ ਖੁਦ ਮੇਰੇ ਮੁਕਾਬਲੇ ਚੋਣ ਲੜੇ, ਤਾਂ ਪਤਾ ਲੱਗੂ ਕਿ ਕੌਣ ਕਿੰਨੇ ਪਾਣੀ ‘ਚ ਐ।
ਗੁਰਪ੍ਰੀਤ ਘੁੱਗੀ ਦੇ ਮੈਦਾਨ ਵਿੱਚ ਆਉਣ ਦੀ ਚਰਚਾ ਬਾਰੇ ਮਜੀਠੀਆ ਕਹਿੰਦਾ, ਚਾਹੇ ਘੁੱਗੀ ਆ ਜੇ ਚਾਹੇ ਆ ਜੇ ਘੁੱਗੂ ਕੋਈ ਫਰਕ ਨਹੀਂ ਪੈਂਦਾ।