ਮਜੀਠੀਆ ਖਿਲਾਫ ਸ਼ੇਰਗਿੱਲ ਦਿਖਾਊ ਹਿੰਮਤ

-ਪੰਜਾਬੀਲੋਕ ਬਿਊਰੋ
ਅੱਜ ਮਜੀਠੀ ਰੈਲੀ ਵਿੱਚ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਹਲਕੇ ਤੋਂ ਬਿਕਰਮ ਮਜੀਠੀਆ ਦੇ ਖਿਲਾਫ ਪੰਜਾਬ ਲੀਗਲ ਸੈੱਲ ਦੇ ਇੰਚਾਰਜ ਅਤੇ ਸੀਨੀਅਰ ਆਗੂ ਹਿੰਮਤ ਸਿੰਘ ਸ਼ੇਰਗਿੱਲ ਚੋਣ ਮੈਦਾਨ ਵਿਚ ਨਿੱਤਰਨਗੇ। ਸ਼ੇਰਗਿੱਲ ਨੂੰ ਮੋਹਾਲੀ ਤੋਂ ਵੀ ਉਮੀਦਵਾਰ ਐਲਾਨਿਆ ਗਿਆ ਸੀ, ਪਰ ਹੁਣ ਉਹ ਮਜੀਠਾ ਤੋਂ ਹੀ ਚੋਣ ਲੜਨਗੇ।  ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਬਿਕਰਮ ਮਜੀਠੀਆ ਖਿਲਾਫ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੂੰ ਉਤਾਰਿਆ ਜਾ ਸਕਦਾ ਹੈ ਪਰ ਸੱਤਵੀਂ ਸੂਚੀ ਵਿਚ ਗੁਰਪ੍ਰੀਤ ਨੂੰ ਬਟਾਲਾ ਤੋਂ ਚੋਣ ਮੈਦਾਨ ਵਿਚ ਉਤਾਰ ਦਿੱਤਾ ਗਿਆ।
ਆਮ ਆਦਮੀ ਪਾਰਟੀ ਸੁਖਬੀਰ ਬਾਦਲ ਤੇ ਮਜੀਠੀਆ ਨੂੰ ਨਿਸ਼ਾਨਾ ਬਣਾ ਰਹੀ ਹੈ।  ਸੁਖਬੀਰ ਬਾਦਲ ਖਿਲਾਫ ਭਗਵੰਤ ਮਾਨ ਤੇ ਮਜੀਠੀਆ ਖਿਲਾਫ ਸ਼ੇਰਗਿੱਲ ਨੂੰ ਉਤਾਰ ਕੇ ਪਾਰਟੀ ਅਕਾਲੀ ਦਲ ਨੂੰ ਘੇਰਨਾ ਚਾਹੁੰਦੀ ਹੈ।  ਹਿੰਮਤ ਸਿੰਘ ਸ਼ੇਰਗਿੱਲ ਨੇ ਇੱਕ ਵਾਰ ਫਿਰ ਨਸ਼ਿਆਂ ਦੇ ਮੁਦੇ ‘ਤੇ ਮਜੀਠੀਆ ਨੂੰ ਘੇਰਿਆ ਹੈ।  ਸ਼ੇਰਗਿੱਲ ਨੇ ਪਾਰਟੀ ਦਾ ਐਲਾਨ ਫਿਰ ਤੋਂ ਦੁਹਰਾਇਆ ਕਿ ‘ਆਪ’ ਸਰਕਾਰ ਬਣਨ ‘ਤੇ ਮਜੀਠੀਆ ਨੂੰ ਕਾਲਰ ਤੋਂ ਫੜ ਕੇ ਜੇਲ ‘ਚ ਸੁੱਟਾਂਗੇ।