ਕਾਂਗਰਸ ਕਾ ਹਾਥ ਡਰੱਗ ਮਾਫੀਆ ਕੇ ਸਾਥ!!

ਅਣਪਛਾਤਿਆਂ ਨੇ ਪਾਰਟੀ ਦਫਤਰ ਮੂਹਰੇ ਲਾਏ ਪੋਸਟਰ
-ਪੰਜਾਬੀਲੋਕ ਬਿਊਰੋ
ਦਿੱਲੀ ਵਿੱਚ ਕਾਂਗਰਸ ਦੇ ਦਫਤਰ ਦੇ ਬਾਹਰ ਕੁਝ ਅਣਪਛਾਤੇ ਲੋਕ ਪੋਸਟਰ ਲਾ ਗਏ, ਜਿਹਨਾਂ ਦੀ ਛਾਪ ਪੰਜਾਬ ਸਿਆਸਤ ‘ਤੇ ਪੈ ਰਹੀ ਹੈ। ਪੋਸਟਰ ਵਿੱਚ ਸਭ ਤੋਂ ਉਪਰ ਇੰਦਰਬੀਰ ਬੁਲਾਰੀਆ ਦੀ ਤਸਵੀਰ ਹੈ, ਜਿਸ ਨੂੰ ਪੋਸਟਰ ਵਿੱਚ ਕੌਮਾਂਤਰੀ ਡਰੱਗ ਤਸਕਰ ਬਿੱਟੂ ਤੇ ਸੱਤੇ ਦੇ ਨਾਲ ਦਿਖਾਇਆ ਗਿਆ ਹੈ ਤੇ ਲਿਖਿਆ ਗਿਆ ਹੈ – ਕਾਂਗਰਸ ਕਾ ਹਾਥ ਡਰੱਗ ਮਾਫੀਆ ਕੇ ਸਾਥ
ਫੇਰ ਅਵਿਨਾਸ਼ ਚੰਦਰ, ਜਗਦੀਸ਼ ਭੋਲਾ ਤੇ ਸਰਵਣ ਸਿੰਘ ਫਿਲੌਰ ਦੀ ਫੋਟੋ ਲਾਈ ਹੈ ਤੇ ਕੈਪਸ਼ਨ ਲਿਖੀ ਹੈ- ਇੰਦਰਬੀਰ ਸਿੰਘ ਬੁਲਾਰੀਆ, ਸਰਵਣ ਸਿੰਘ ਫਿਲੌਰ, ਅਵਿਨਾਸ਼ ਚੰਦਰ ਡਰੱਗ ਰੈਕੇਟ ਦੇ ਅਹਿਮ ਗੁਨਾਹਗਾਰ, ਨਾਲ ਹੀ ਲਿਖਿਆ ਗਿਆ ਹੈ ਕਿ ਹੁਣ ਕਾਂਗਰਸ ਇਹਨਾਂ ਨੂੰ ਆਪਣੇ ਉਮੀਦਵਾਰ ਬਣਾਏਗੀ। ਸਭ ਤੋਂ ਹੇਠਾਂ ਕੈਪਟਨ ਦੀ ਫੋਟੋ ਵੀ ਲਾਈ ਗਈ ਹੈ।
ਇਸ ਬਾਰੇ ਪੰਜਾਬ ਮਾਮਲਿਆਂ ਦੀ ਇੰਚਾਰਜ ਬੀਬੀ ਆਸ਼ਾ ਕੁਮਾਰੀ ਕਹਿੰਦੀ-ਕੋਈ ਸ਼ਰਾਰਤੀ ਪੋਸਟਰ ਲਾ ਗਿਆ।