ਬਰਾੜ ਦਾ ਚਿੱਤ ਘਾਊਂ ਮਾਊਂ ਹੋਣ ਲੱਗਿਆ

-ਪੰਜਾਬੀਲੋਕ ਬਿਊਰੋ
ਜਗਮੀਤ ਬਰਾੜ ਨੇ ਬੜੇ ਚਾਅ ਨਾਲ ਮਮਤਾ ਬੈਨਰਜੀ ਦੀ ਤ੍ਰਿਣਾਮੂਲ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ ਤੇ ਕਿਹਾ ਸੀ ਕਿ ਉਹਨਾਂ ਦੀ ਪਾਰਟੀ ਪੰਜਾਬ ਚੋਣਾਂ ਆਪ ਨਾਲ ਰਲ ਕੇ ਲੜੇਗੀ, ਪਰ ਪਾਰਟੀ ਦੇ ਉਪ ਪ੍ਰਧਾਨ ਮੁਕਲ ਰਾਏ ਨੇ ਸੰਕੇਤ ਦਿੱਤਾ ਹੈ ਕਿ ਪਾਰਟੀ ਕਾਂਗਰਸ ਨਾਲ ਜਾ ਸਕਦੀ ਹੈ, ਇਸ ਬਿਆਨ ਮਗਰੋਂ ਜਗਮੀਤ ਬਰਾੜ ਦੇ ਤਾਂ ਕਹਿੰਦੇ ਹੌਲ ਪੈ ਪੈ ਜਾ ਰਹੇ ਨੇ। ਜਿਹਨਾਂ ਦਾ ਸਿਆਸੀ ਕਲਬੂਤ ਬੇਸ਼ੱਕ ਮਮਤਾ ਬੈਨਰਜੀ ਦੀ ਪਾਰਟੀ ਦਾ ਹੈ, ਪਰ ਰੂਹ ‘ਚ ਆਪ ਦਾ ਤੂੰਬਾ ਬੋਲ ਰਿਹਾ।