ਚੱਲ ਪਈ ਡਬਲ ਡੈਕਰ ਬੱਸ

250 ‘ਚ 16 ਥਾਵਾਂ ਦੇ ਦਰਸ਼ਨ ਕਰਾਊ
-ਪੰਜਾਬੀਲੋਕ ਬਿਊਰੋ
ਚੋਣਾਂ ਦੇ ਨੇੜੇ ਸਰਕਾਰ ਜੀ ਹੋਰ ਵੀ ਬੜਾ ਕੁਝ ਲੈ ਕੇ ਆ ਰਹੀ ਹੈ। ਕੱਲ ਇਕ ਪਾਸੇ ਪਾਣੀ ਵਾਲੀ ਬੱਸ ਚੱਲੀ ਦੂਜੇ ਪਾਸੇ ਗੁਰੂ ਕੀ ਨਗਰੀ ਵਿੱਚ ਡਬਲ ਡੈਕਰ ਬੱਸ ਵੀ ਚੱਲ ਪਈ। ਦੇਰ ਸ਼ਾਮ ਅੰਮ੍ਰਿਤਸਰ ਦੇ ਐਂਟਰੀ ਗੇਟ ‘ਤੇ ਡਿਪਟੀ ਸੀ ਐਮ ਨੇ ਇਸ ਨੂੰ ਹਰੀ ਝੰਡੀ ਦਿੱਤੀ, ਬੱਸ ਦੀ ਛੱਤ ‘ਤੇ ਸੁਖਬੀਰ ਬਾਦਲ, ਅਨਿਲ ਜੋਸ਼ੀ, ਮੇਅਰ ਬਖਸ਼ੀ ਰਾਮ ਅਰੋੜਾ, ਐਮ ਪੀ ਸ਼ਵੇਤ ਮਲਿਕ ਨੇ ਬਹਿ ਕੇ ਢੂਣੇ ਲਏ। ਢਾਈ ਸੌ ਰੁਪਏ ਦੀ ਟਿਕਟ ਖਰਚ ਕੇ ਇਸ ਬੱਸ 2 ਘੰਟੇ 15 ਮਿੰਟਾਂ ‘ਚ 16 ਥਾਵਾਂ ਦੀ ਸੈਰ ਕਰਵਾਏਗੀ। ਇਹਨੂੰ ਸੈਰ ਕਹੋਗੇ ਕਿ ਭਲਵਾਨੀ ਗੇੜੀ, ਇਹ ਫੈਸਲਾ ਆਪੇ ਕਰੀ ਜਾਇਓ ਕਿ 2 ਘੰਟੇ 15 ਮਿੰਟ ‘ਚ 16 ਦਰਸ਼ਨੀ ਥਾਵਾਂ ਦੇ ਦਰਸ਼ਨ ਹੋਣਗੇ ਕਿ ਪੰਛੀ ਝਾਤ ਪਊ?