• Home »
  • ਅੱਜ ਦੀ ਖਬਰ
  • » ਕੈਪਟਨ ਕੰਵਲਜੀਤ ਵਾਲੇ ਹਾਦਸੇ ਦੀ ਜਾਂਚ ਕਰਾਉਣ ਦਾ ਵਾਅਦਾ

ਕੈਪਟਨ ਕੰਵਲਜੀਤ ਵਾਲੇ ਹਾਦਸੇ ਦੀ ਜਾਂਚ ਕਰਾਉਣ ਦਾ ਵਾਅਦਾ

-ਪੰਜਾਬੀਲੋਕ ਬਿਊਰੋ
ਪੰਜਾਬ ਤੋਂ ਚੋਣ ਲੜਨ ਦੇ ਚਾਹਵਾਨ ਜਰਨੈਲ ਸਿੰਘ ਨੇ ਕੱਲ ਡੇਰਾਬੱਸੀ ਵਿੱਚ ਕੈਪਟਨ ਕੰਵਲਜੀਤ ਸਿੰਘ ਦੀ ਧਰਮਪਤਨੀ ਬੀਬੀ ਸਰਬਜੀਤ ਕੌਰ ਦੇ ਹੱਕ ਵਿੱਚ ਇਨਕਲਾਬ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਨੇ ਤਾਂ ਹਾਲੇ ਤੱਕ ਕੈਪਟਨ ਕੰਵਲਜੀਤ ਹੁਰਾਂ ਦੀ ਜਾਨ ਲੈਣ ਵਾਲੇ ਸੜਕ ਹਾਦਸੇ ਦੀ ਰਿਪੋਰਟ ਜਨਤਕ ਨਹੀਂ ਕੀਤੀ, ਪਰ ਸਾਡੀ ਸਰਕਾਰ ਬਣਨ ‘ਤੇ ਇਸ ਹਾਦਸੇ ਦੀ ਨਵੇਂ ਸਿਰੇ ਤੋਂ ਜਾਂਚ ਕਰਵਾਵਾਂਗੇ। ਜਰਨੈਲ ਸਿੰਘ ਨੇ ਕੈਪਟਨ ਸਾਹਿਬ ਦੇ ਦਸ਼ਮੇਸ਼ ਨਹਿਰ ਵਾਲੇ ਪ੍ਰੋਜੈਕਟ ਨੂੰ ਵੀ ਪੂਰਾ ਕਰਨ ਦਾ ਵਾਅਦਾ ਕੀਤਾ।
ਦਿੱਲੀ ਤੋਂ ਐਮ ਐਲ ਏ ਜਰਨੈਲ ਸਿੰਘ ਪੰਜਾਬ ਤੋਂ ਵੀ ਚੋਣ ਲੜਨਾ ਚਾਹੁੰਦੇ ਨੇ, ਇਸ ‘ਤੇ ਵੀ ਕਈ ਪਾਰਟੀ ਆਗੂ ਸਵਾਲ ਕਰ ਰਹੇ ਨੇ, ਕਿ ਕੀ ਪੰਜਾਬ ਵਿੱਚ ਚੋਣ ਲੜਨ ਦੇ ਲਾਇਕ ਵਲੰਟੀਅਰਾਂ, ਦੀ ਕਮੀ ਹੈ?? ਤੇ ਇਹ ਸਵਾਲ ਕੀਹਦੀ ਬਲੂ ਲਊ, ਆਉਂਦੇ ਦਿਨੀਂ ਪਤਾ ਲੱਗ ਜਾਣੈ।