ਆਪ ਨੂੰ ਝਟਕੇ ਤੇ ਝਟਕਾ

ਯਾਮਨੀ ਸਣੇ ਕਈਆਂ ਨੇ ਛੱਡੀ ਪਾਰਟੀ
-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਇੱਕ ਤੋਂ ਬਾਅਦ ਇੱਕ ਝਟਕੇ ਲੱਗ ਰਹੇ ਹਨ।  ਪਾਰਟੀ ਦੀ ਸੀਨੀਅਰ ਨੇਤਾ ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣ ਲੜਨ ਵਾਲੀ ਯਾਮਨੀ ਗੌਮਰ, ਮਾਝੇ ਦੇ ਵੱਡੇ ਬਲਬੀਰ ਸਿੰਘ ਬਾਠ ਤੇ ਫਰੀਦਕੋਟ ਤੋਂ ਕਨਵੀਨਰ ਡਾ ਜੀਵਨਜੋਤ ਕੌਰ ਵੱਲੋਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ।
ਬਲਬੀਰ ਸਿੰਘ ਬਾਠ ਅਕਾਲੀ ਦਲ ਛੱਡ ਕੇ ਕੁਝ ਸਮਾਂ ਪਹਿਲਾ ਹੀ ‘ਆਪ’ ‘ਚ ਸ਼ਾਮਲ ਹੋਏ ਸਨ, ਪਰ ਉਹ ਮੁੜ ਅਕਾਲੀ ਦਲ ‘ਚ ਸ਼ਾਮਲ ਹੋ ਰਹੇ ਹਨ। ਯਾਮਨੀ ਨੇ ਆਮ ਆਦਮੀ ਪਾਰਟੀ ਨੂੰ ਦਲਿਤ ਵਿਰੋਧੀ ਕਿਹਾ ਹੈ।  ਫਰੀਦਕੋਟ ਤੋਂ ਕਨਵੀਨਰ ਡਾ. ਜੀਵਨਜੀਤ ਕੌਰ ਨੇ ਪਾਰਟੀ ਤੋਂ ਵੱਖ ਹੋ ਕੇ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੀ ਨੈਸ਼ਨਲ ਐਗਜੈਕਟਿਵ ਕਮੇਟੀ ਮੈਂਬਰ ਐਲ ਆਰ ਨਈਅਰ, ਆਮ ਆਦਮੀ ਪਾਰਟੀ ਦੇ ਯੂਥ ਉਪ ਪ੍ਰਧਾਨ ਬਲਜੀਤ ਸਿੰਘ ਨੇ ਵੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ । ਉਕਤ ਲੀਡਰਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ , ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੇ ਪਾਰਟੀ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਬਣਾ ਕੇ ਰੱਖ ਦਿੱਤਾ ਹੈ । ਉਹਨਾਂ ਕਿਹਾ ਕਿ ਆਪ ਨੇ ਅਬਜ਼ਰਬਰਾਂ ਦੇ ਨਾਮ ਹੇਠ ਦਿੱਲੀ ਤੋਂ ਭੇਜੇ ਅਪਰਾਧੀ ਤੇ ਭ੍ਰਿਸ਼ਟ ਲੋਕਾਂ ਰਾਹੀ ਪਾਰਟੀ ਦੀ ਪੰਜਾਬ ਇਕਾਈ ਉੱਤੇ ਕਬਜਾ ਕਰ ਲਿਆ ਹੈ, ਤੇ ਦਿੱਲੀ ਵਾਲੇ ਲੀਡਰ ਦਲਿਤ ਤੇ ਸਿੱਖ ਵਿਰੋਧੀ ਹਨ