ਉਮੀਦਵਾਰੀ ਨੂੰ ਲੈ ਕੇ ਕੋਈ ਰੌਲਾ ਨਹੀਂ-ਬਾਦਲ

-ਪੰਜਾਬੀਲੋਕ ਬਿਊਰੋ
ਵਿਧਾਨ ਸਭਾ ਚੋਣਾਂ ਲਈ ਉਮੀਦਵਾਰੀਆਂ ਨੂੰ ਲੈ ਕੇ ਬਾਦਲ ਦਲ ਵਿੱਚ ਐਸ ਵਾਰ ਬਖੇੜਾ ਪੈ ਰਿਹਾ ਹੈ। ਹਲਕੇ ਬਦਲਣ ਕਰਕੇ ਪਾਰਟੀ ਆਗੂਆਂ ਅਤੇ ਵਰਕਰਾਂ ਵਿੱਚ ਵਿਰੋਧ ਅਤੇ ਅਸੰਤੋਸ਼ ਸਬੰਧੀ ਰਿਪੋਰਟਾਂ ਨੂੰ ਪੂਰੀ ਤਰਾਂ ਰੱਦ ਕਰਦੇ ਹੋਏ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਨਾ ਕੇਵਲ ਅਕਾਲੀ ਦਲ ਸਗੋਂ ਅਕਾਲੀ-ਭਾਜਪਾ ਗਠਜੋੜ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਫਾਇਆ ਕਰਨ ਲਈ ਪੂਰੀ ਤਰਾਂ ਦ੍ਰਿੜ ਅਤੇ ਇੱਕਜੁਟ ਹਨ।  ਅੱਜ ਬੱਸੀ ਪਠਾਣਾ ਵਿਧਾਨ ਸਭਾ ਹਲਕੇ ਵਿੱਚ ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ  ਨੇ ਕਿਹਾ ਕਿ ਗਠਜੋੜ ਬਾਰੇ ਅਜਿਹੇ ਭਰਮ ਭੁਲੇਖੇ ਫੈਲਾਅ ਕੇ ਗਠਜੋੜ ਨੂੰ ਅਸਥਿਰ ਕਰਨ ਦੀਆਂ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ।