ਨੋਟਬੰਦੀ ਤੋਂ ਰਾਧੇ ਮਾਂ ਵੀ ਪ੍ਰੇਸ਼ਾਨ

ਚੜਾਵਾ ਘਟਿਆ, ਚੌਕੀਆਂ ਦੀ ਰੌਣਕ ਮੁੱਕਣ ਲੱਗੀ
-ਪੰਜਾਬੀਲੋਕ ਬਿਊਰੋ
ਬੀਬੀ ਬੱਬੂ ਉਰਫ ਰਾਧੇ ਮਾਂ ਵੀ ਨੋਟਬੰਦੀ ਕਰਕੇ ਬੇਹੱਦ ਪ੍ਰੇਸ਼ਾਨ ਹੈ, ਉਸ ਦੇ ਸ਼ਰਧਾਲੂਆਂ ਵਲੋਂ ਚੜਾਏ ਜਾਂਦੇ ਚੜਾਵੇ ਵਿੱਚ ਵੱਡੀ ਕਮੀ ਆਈ ਹੈ। ਲੋਕ ਆਪਣੇ ਘਰਾਂ ਵਿੱਚ ਜਾਂ ਸਾਂਝੀ ਥਾਂ ‘ਤੇ ਉਸ ਦੀ ਚੌਕੀ ਲਵਾਉਂਦੇ ਰਹੇ ਨੇ, ਇਕ ਚੌਕੀ 5 ਲੱਖ ਤੋਂ 35 ਲੱਖ ਵਿੱਚ ਲੱਗਦੀ ਸੀ, ਪਰ ਹੁਣ ਨੋਟਬੰਦੀ ਦੇ ਚੱਲਦਿਆਂ ਚੌਕੀਆਂ ਲੱਗਣੀਆਂ ਬੰਦ ਹੋ ਗਈਆਂ ਨੇ। ਕਿਤੇ ਸ਼ਰਧਾਲੂ ਚਿਹਰਾ ਹੀ ਨਾ ਭੁੱਲ ਜਾਣ, ਇਸ ਡਰੋਂ ਬੀਬੀ ਬੱਬੂ ਉਰਫ ਰਾਧੇ ਮਾਂ ਹੁਣ ਆਪਣੇ ਸ਼ਰਧਾਲੂਆਂ ਨੂੰ ਸੋਸ਼ਲ ਮੀਡੀਆ ‘ਤੇ ਦਰਸ਼ਨ ਦੇਣ ਲੱਗੀ ਹੈ।