• Home »
  • ਅੱਜ ਦੀ ਖਬਰ
  • » ਮਮਤਾ ਨੂੰ ਬੋਦਿਆਂ ਤੋਂ ਫੜ ਕੇ ਬਾਹਰ ਕੱਢ ਦਿੰਦੇ-ਭਾਜਪਾ ਨੇਤਾ

ਮਮਤਾ ਨੂੰ ਬੋਦਿਆਂ ਤੋਂ ਫੜ ਕੇ ਬਾਹਰ ਕੱਢ ਦਿੰਦੇ-ਭਾਜਪਾ ਨੇਤਾ

ਨੋਟਬੰਦੀ ਤੋਂ ਬਾਅਦ ਮਮਤਾ ਦਾ ਦਿਮਾਗ ਖਰਾਬ ਹੋ ਗਿਐ
-ਪੰਜਾਬੀਲੋਕ ਬਿਊਰੋ
ਤ੍ਰਿਣਾਮੂਲ ਕਾਂਗਰਸ ਵਲੋਂ ਨੋਟਬੰਦੀ ਖਿਲਾਫ ਰੋਸ ਵਿਖਾਵੇ ਕੀਤੇ ਜਾ ਰਹੇ ਹਨ, ਜਿਸ ‘ਤੇ ਭਾਜਪਾ ਦੇ ਸੂਬਾ ਪ੍ਰਧਾਨ ਦਿਲੀਪ ਘੋਸ਼ ਨੇ ਤਿੱਖੀਆਂ ਤੇ ਇਤਰਾਜ਼ਯੋਗ ਟਿਪਣੀਆਂ। ਘੋਸ਼ ਨੇ ਕਿਹਾ ਕਿ ਨੋਟਬੰਦੀ ਤੋਂ ਬਾਅਦ ਮਮਤਾ ਬੈਨਰਜੀ ਦਾ ਦਿਮਾਗ ਖਰਾਬ ਹੋ ਗਿਆ ਹੈ, ਇਸੇ ਕਰਕੇ ਹੀ ਉਹ ਦਿੱਤੀ ਤੇ ਪਟਨੇ ਗਈ ਤੇ ਜਦ ਕੁਝ ਹਾਸਲ ਨਾ ਹੋਇਆ ਤਾਂ ਵਾਪਸ ਸੂਬੇ ਨੂੰ ਆ ਗਈ। ਸਾਨੂੰ ਤਾਂ ਲੱਗਿਆ ਸੀ ਕਿ ਉਹ ਗੰਗਾ ‘ਚ ਛਾਲ਼ ਮਾਰ ਦੇਊਗੀ। ਸਾਡੀ ਸੀ ਐਮ ਦਿੱਲੀ ਗਈ, ਜਾ ਕੇ ਵਾਹਵਾ ਨਾਚ ਗਾਣਾ ਕੀਤਾ, ਸਾਡੀ ਤਾਂ ਸਰਕਾਰ ਓਥੇ ਹੈ, ਜੇ ਚਾਹੁੰਦੇ ਤਾਂ ਮਮਤਾ ਨੂੰ ਵਾਲ਼ੋਂ ਫੜ ਕੇ ਬਾਹਰ ਕੱਢ ਦਿੰਦੇ।
ਦਿਲੀਪ ਘੋਸ਼ ਦੀ ਇਸ ਬਿਆਨਬਾਜ਼ੀ ‘ਤੇ ਤ੍ਰਿਣਾਮੂਲ ਕਾਂਗਰਸ ਵਲੋਂ ਕਰੜਾ ਇਤਰਾਜ ਜਤਾਇਆ ਗਿਆ ਹੈ ਤੇ ਪਾਰਟੀ ਨੇਤਾਵਾਂ ਨੇ ਕਿਹਾ ਹੈ ਕਿ ਘੋਸ਼ ਦੀ ਬਿਆਨਬਾਜ਼ੀ ਸਾਬਤ ਕਰਦੀ ਹੈ ਕਿ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਘੋਸ਼ ਨੇ ਟੀ ਐਮ ਸੀ ਦੇ ਲੋਕਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ  ਦਿੱਤੀ ਹੈ।
ਟੀ ਐਮ ਸੀ ਹੁਣ ਪੱਛਮੀ ਬੰਗਾਲ ਵਿੱਚ 14 ਤੋਂ 16 ਦਸੰਬਰ ਤੱਕ ਨੋਟਬੰਦੀ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।