ਜੈਸ਼ ਏ ਮੁਹੰਮਦ ਵਲੋਂ ਹਾਵੜਾ ਸਟੇਸ਼ਨ ਉਡਾਉਣ ਦੀ ਧਮਕੀ

-ਪੰਜਾਬੀਲੋਕ ਬਿਊਰੋ
ਪੂਰਵੀ ਰੇਲਵੇ ਦੇ ਕੋਲਕਾਤਾ ਹੈਡਕਵਾਟਰ ਨੂੰ ਜੈਸ਼ ਏ ਮੁਹੰਮਦ ਸੰਗਠਨ ਵਲੋਂ ਲਿਖਤੀ ਧਮਕੀ  ਮਿਲੀ ਹੈ ਕਿ ਹਾਵੜਾ ਤੇ ਸਿਆਲਦਾਹ ਵਰਗੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਨੂੰ ਉਡਾਅ ਦਿੱਤਾ ਜਾਵੇਗਾ। ਧਮਕੀ ਮਿਲਦਿਆਂ ਹੀ ਸੁਰੱਖਿਆ ਕਮਿਸ਼ਨ ਨੇ ਮਾਮਲਾ ਰੇਲਵੇ ਪ੍ਰੋਟੈਕਸ਼ਨ ਫੋਰਸ ਤੇ ਪੁਲਿਸ ਵਿਭਾਗ ਕੋਲ ਉਠਾਇਆ ਤੇ ਸਾਰੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਹੱਥ ਲਿਖਤ ਇਸ ਧਮਕੀ ਪੱਤਰ ਵਿੱਚ ਰੇਲਵੇ ਨੂੰ 50 ਕਰੋੜ ਰੁਪਏ ਦੇਣ ਦੀ ਮੰਗ ਵੀ ਕੀਤੀ ਗਈ ਹੈ ।