• Home »
  • ਅੱਜ ਦੀ ਖਬਰ
  • » ਡਰੱਗ ਤੇ ਨਜਾਇਜ਼ ਅਸਲੇ ਖਿਲਾਫ਼ ਮੁਹਿੰਮ ਤੇਜ਼ ਕਰਨ ਲਈ ਉਪਰਾਲੇ

ਡਰੱਗ ਤੇ ਨਜਾਇਜ਼ ਅਸਲੇ ਖਿਲਾਫ਼ ਮੁਹਿੰਮ ਤੇਜ਼ ਕਰਨ ਲਈ ਉਪਰਾਲੇ

-ਪੰਜਾਬੀਲੋਕ ਬਿਊਰੋ
ਪੰਜਾਬ ਵਿਧਾਨ ਸਭਾ ਚੋਣਾਂ 2017 ਦੇ ਸਬੰਧ ਵਿਚ ਸ੍ਰੀ ਐਲ.ਕੇ.ਯਾਦਵ ਆਈ.ਜੀ.ਪੀ.ਜਲੰਧਰ ਜੋਨ ਵਲੋਂ ਪੁਲਿਸ ਜ਼ਿਲਾ ਜਲੰਧਰ (ਦਿਹਾਤੀ) ਦੇ ਅਧਿਕਾਰੀਆਂ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਡੀ.ਆਈ.ਜੀ. ਜਲੰਧਰ ਰੇਂਜ ਸ੍ਰੀ ਰਾਜਿੰਦਰ ਸਿੰਘ, ਐਸ.ਐਸ.ਪੀ.ਜਲੰਧਰ ( ਦਿਹਾਤੀ) ਸ੍ਰੀ ਹਰਮੋਹਨ ਸਿੰਘ ਵੀ ਹਾਜ਼ਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਯਾਦਵ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਧਾਨ ਸਭਾ ਚੋਣਾਂ 2017 ਨੂੰ ਅਮਨ ਅਮਾਨ ਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਡਰੱਗ ਤੇ ਨਜਾਇਜ਼ ਅਸਲੇ ਖਿਲਾਫ਼ ਮੁਹਿੰਮ ਤੇਜ਼ ਕੀਤੀ ਜਾਵੇ । ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪੀ.ਓਜ਼ ਨੂੰ ਗ੍ਰਿਫਤਾਰ ਕਰਨ ਅਤੇ ਭੈੜੇ ਅਨਸਰਾਂ ਤੇ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਐਸ.ਪੀ.(ਡੀ) ਜਲੰਧਰ ਦਿਹਾਤੀ, ਸਮੂਹ ਡੀ.ਐਸ.ਪੀ., ਸਮੂਹ ਐਸ.ਐਚ.ਓਜ਼, ਚੌਕੀ ਇੰਚਾਰਜ ਹਾਜ਼ਰ ਸਨ।