ਸਕੂਲਾਂ ਵਾਲਿਆਂ ਨੇ ਪਾਣੀ ਲਈ ਕੁਰਬਾਨੀ ਕੀਤੀ ਐ-ਬਾਦਲ

ਸਕੂਲ ਬੰਦ ਕਰਕੇ ਰੈਲੀ ਨੂੰ ਬੱਸਾਂ ਭੇਜਣ ਦਾ ਮਾਮਲਾ
-ਅਮਨ
8 ਦਸੰਬਰ ਵਾਲੀ ਮੋਗਾ ਰੈਲੀ ਵਿੱਚ ਸਕੂਲੀ ਬੱਸਾਂ ਲਿਜਾਣ ਖਾਤਰ ਲੁਧਿਆਣਾ ਦੇ 9 ਤੇ ਬਰਨਾਲਾ ਦੇ 12 ਸਕੂਲ ਬੰਦ ਕਰਵਾਏ ਗਏ। ਇਸ ਬਾਰੇ ਕੱਲ ਲੁਧਿਆਣਾ ਜ਼ਿਲੇ ਦੇ ਜਲਾਲਦੀਵਾਲ ਵਿੱਚ ਸੀ ਐਮ ਨੂੰ ਸੰਗਤ ਦਰਸ਼ਨ ਦੌਰਾਨ ਸਵਾਲ ਕੀਤੇ ਗਏ, ਤਾਂ ਵੱਡੇ ਬਾਦਲ ਸਾਹਿਬ ਨੇ ਇਸ ਮੁੱਦੇ ਨੂੰ ਪੰਜਾਬੀਆਂ ਦੀ ਅਣਖ ਨਾਲ ਜੋੜ ਕੇ ਜੁਆਬ ਦਿੱਤਾ, ਕਹਿੰਦੇ, ਪਾਣੀ ਬਚਾਉਣ ਲਈ ਮੈਂ ਹਰ ਤਰਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਹਾਂ , ਜੇ ਕੁਝ ਸਕੂਲਾਂ ਨੇ ਵੀ ਕੁਰਬਾਨੀ ਦੇ ਦਿੱਤੀ ਤਾਂ ਕੀ ਹੋ ਗਿਆ।
ਖਬਰ ਇਹ ਵੀ ਆ ਰਹੀ ਹੈ ਕਿ ਰੈਲੀ ਵਿੱਚ ਸਰਕਾਰੀ ਬੱਸਾਂ ਲਿਜਾਣ ਦੀ ਵਿਰੋਧਤਾ ਕਰਦਿਆਂ ਪੰਜਾਬ ਗਵਰਨਮੈਂਟ ਟਰਾਂਸਪੋਰਟ ਵਰਕਰਜ਼ ਯੂਨੀਅਨ ਵਲੋਂ 12 ਨੂੰ ਮੋਹਾਲੀ ਵਿੱਚ ਰੈਲੀ ਕੱਢੀ ਜਾ ਰਹੀ ਹੈ। ਯੂਨੀਅਨ ਨੇ ਕਿਹਾ ਹੈ ਕਿ ਸਰਕਾਰ ਚਲਾ ਰਹੀ ਵੱਡੀ ਧਿਰ ਸਰਕਾਰੀ  ਬੱਸਾਂ ਨੂੰ ਤਾਂ ਰੈਲੀਆਂ ਵਿੱਚ ਲਿਜਾਂਦੀ ਹੈ, ਪਰ ਆਪਣੀਆਂ ਬੱਸਾਂ ਜ਼ਰੀਏ ਕਮਾਈ ਕਰਦੀ ਹੈ। ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸੇ ਕਰਕੇ ਚਿਤਾਵਨੀ ਰੈਲੀ ਕੱਢੀ ਜਾ ਰਹੀ ਹੈ।