ਸਕੂਲ ਦਾ ਸਮਾਂ ਬਦਲਣ ਦੀ ਮੰਗ

-ਪੰਜਾਬੀਲੋਕ ਬਿਊਰੋ
ਫਾਜ਼ਿਲਕਾ ਵਾਲੇ ਹਾਦਸੇ ਤੋਂ ਬਾਅਦ ਟਰੈਫਿਕ ਮਾਮਲਿਆਂ ਦੇ ਮਾਹਿਰ ਨਵਦੀਪ ਅਸੀਜਾ ਨੇ ਹਾਈਕੋਰਟ ਤੋਂ ਮੰਗ ਕੀਤੀ ਗਈ ਕਿ ਧੁੰਦ ਦੇ ਚੱਲਦਿਆਂ ਸਕੂਲਾਂ ਦਾ ਸਮਾਂ ਬਦਲ ਦਿੱਤਾ ਜਾਵੇ, ਤਾਂ ਜੋ ਜਾਨਲੇਵਾ ਹਾਦਸਿਆਂ ਤੋਂ ਬਚਾਅ ਹੋ ਸਕੇ। ਪਰ ਕੋਰਟ ਨੇ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਪੰਜਾਬ ਸਰਕਾਰ ਆਪ ਫੈਸਲਾ ਲਵੇ, ਸਕੂਲਾਂ ਤੇ ਅਧਿਆਪਕਾਂ ਨਾਲ ਸਲਾਹ ਕੀਤੇ ਬਿਨਾ ਸਮਾਂ ਨਹੀਂ ਬਦਲਿਆ ਜਾ ਸਕਦਾ।