ਨੌਜਵਾਨ ਨੂੰ ਮਾਰੀਆਂ ਸਰੇਆਮ ਗੋਲ਼ੀਆਂ

ਘੋੜਾ ਬੰਨਣੋਂ ਰੋਕਣ ‘ਤੇ ਤਾਈ ਨੂੰ ਗੋਲ਼ੀ ਮਾਰੀ
-ਪੰਜਾਬੀਲੋਕ ਬਿਊਰੋ
ਲੁਧਿਆਣਾ ਦੇ ਪਿੰਡ ਆਲੀਵਾਲ ਦੇ 28 ਸਾਲਾ ਨੌਜਵਾਨ ਨੂੰ ਕਾਰ ਸਵਾਰ ਬਦਮਾਸ਼ਾਂ ਨੇ ਕੱਲ ਸਰੇਆਮ ਗੋਲੀਆਂ ਮਾਰ ਦਿੱਤੀਆਂ, ਇਕ ਗੋਲੀ ਉਸ ਦੀ ਛਾਤੀ ਵਿੱਚ ਤੇ ਇਕ ਮੂੰਹ ਕੋਲ ਲੱਗੀ ਹੈ, ਹਾਲਤ ਨਾਜ਼ੁਕ ਹੈ। ਹਮਲਾ ਕਿਉਂ ਹੋਇਆ, ਕੀਹਨੇ ਕੀਤਾ, ਹਮਲਾਵਰ ਕਿੱਧਰੋਂ ਆਏ, ਕਿੱਧਰ ਗਏ ਕਿਸੇ ਨੂੰ ਕੁਝ ਨਹੀਂ ਪਤਾ। ਯਾਦ ਰਹੇ ਨਾਭਾ ਜੇਲ ਕਾਂਡ ਮਗਰੋਂ ਪੰਜਾਬ ਭਰ ਵਿੱਚ ਹਾਈ ਅਲਰਟ ਜਾਰੀ ਹੈ।
ਬਟਾਲਾ ਜ਼ਿਲੇ ਦੇ ਪਿੰਡ ਦੌਲਤਪੁਰ ਵਿੱਚ ਕੰਧ ਨਾਲ ਘੋੜਾ ਬੰਨਣ ਤੋਂ ਮਨਾ ਕਰਨ ‘ਤੇ ਇਕ ਨਿਹੰਗ ਭਤੀਜੇ ਨੇ ਆਪਣੀ ਤਾਈ ਨੂੰ ਗੋਲ਼ੀ ਮਾਰ ਦਿੱਤੀ, ਬਚਾਅ ਕਰਨ ਆਏ ਤਾਏ ਨੂੰ ਤਲਵਾਰ ਮਾਰ ਦਿੱਤੀ। ਦੋਵੇਂ ਮੀਆਂ ਬੀਵੀ ਗੰਭੀਰ ਜ਼ਖਮੀ ਹੋਏ ਨੇ। ਮੁਲਜ਼ਮ ਫਰਾਰ ਹੈ।