• Home »
  • ਅੱਜ ਦੀ ਖਬਰ
  • » 12 ਸਾਲਾ ਬੱਚੇ ਨੇ 10 ਸਾਲਾ ਬੱਚੇ ਦੇ ਚਾਕੂ ਮਾਰ ਕੇ ਲਿਆ ‘ਬਦਲਾ’

12 ਸਾਲਾ ਬੱਚੇ ਨੇ 10 ਸਾਲਾ ਬੱਚੇ ਦੇ ਚਾਕੂ ਮਾਰ ਕੇ ਲਿਆ ‘ਬਦਲਾ’

-ਪੰਜਾਬੀਲੋਕ ਬਿਊਰੋ
ਫਿਲਮਾਂ, ਗੀਤਾਂ ਵਿੱਚ ਤੇ ਸਮਾਜ ਦੇ ਧਾਕੜ ਵਰਗ ਵਲੋਂ ਪਰੋਸੀ ਜਾ ਰਹੀ ਮਾਰ ਧਾੜ, ਦਾ ਅਸਰ ਮਾਸੂਮ ਮਨਾਂ ‘ਤੇ ਕਿਸ ਤਰਾਂ ਹੋ ਰਿਹਾ ਹੈ, ਇਸ ਦੀ ਮਿਸਾਲ ਲੁਧਿਆਣਾ ‘ਚ ਵਾਪਰੀ ਘਟਨਾ ਤੋਂ ਮਿਲਦੀ ਹੈ।
ਕੱਲ ਇਕ ਨਿੱਜੀ ਸਕੂਲ ਦਾ ਤੀਜੀ ਜਮਾਤ ਵਿੱਚ ਪੜਦਾ 10 ਕੁ ਸਾਲ ਦਾ ਬੱਚਾ ਘਰ ਜਾ ਰਿਹਾ ਸੀ ਤਾਂ ਰਾਹ ਵਿੱਚ ਪਏ ਇਕ ਲੱਕੜ ਦੇ ਟੁਕੜੇ ਨਾਲ ਖੇਡਣ ਲੱਗਿਆ, ਲੱਕੜ ਦਾ ਟੁਕੜਾ ਉਸ ਦੇ ਘਰ ਦੇ ਨੇੜੇ ਹੀ ਖੜੇ ਇਕ 12 ਸਾਲ ਦੇ ਬੱਚੇ ਨੂੰ ਲੱਗਿਆ,  12 ਸਾਲਾ ਬੱਚੇ ਦੇ 15-16 ਸਾਲਾ ਦੋਸਤ ਨੇ ਓਸੇ ਵਕਤ ਇਕ ਤੇਜ਼ਧਾਰ ਚਾਕੂ ਕੱਢ ਕੇ ਦਿੱਤਾ ਤੇ ਕਿਹਾ ਕਿ ਲੱਕੜ ਦਾ ਟੁਕੜਾ ਮਾਰਨ ਦਾ ਬਦਲਾ ਹੁਣੇ ਲੈ, ਤੇ 12 ਸਾਲਾ ਬੱਚੇ ਨੇ ਨਿੱਕੇ ਬੱਚੇ ਦੇ ਢਿੱਡ ਵਿੱਚ ਚਾਕੂ ਖੋਭ ਦਿੱਤਾ, ਬੱਚੇ ਦੀਆਂ ਅੰਤੜੀਆਂ ਬਾਹਰ ਨਿਕਲ ਆਈਆਂ, ਹਾਲਤ ਨਾਜ਼ੁਕ ਬਣੀ ਹੋਈ ਹੈ।