• Home »
  • ਅੱਜ ਦੀ ਖਬਰ
  • » ਸਰਬੱਤ ਖਾਲਸਾ- ਮੋਗਾ ਰੈਲੀ ਵਾਲੀਆਂ ਬੱਸਾਂ ਦੀ ਹਵਾ ਕੱਢੀ

ਸਰਬੱਤ ਖਾਲਸਾ- ਮੋਗਾ ਰੈਲੀ ਵਾਲੀਆਂ ਬੱਸਾਂ ਦੀ ਹਵਾ ਕੱਢੀ

-ਪੰਜਾਬੀਲੋਕ ਬਿਊਰੋ
ਮੋਗਾ ਰੈਲੀ ਦੇ ਨਾਲ ਨਾਲ ਸਰਬੱਤ ਖਾਲਸਾ ‘ਤੇ ਵੀ ਸਭ ਦੀ ਨਜ਼ਰ ਸੀ, ਇਕੱਠ ਨੂੰ ਲੈ ਕੇ ਵੱਖੋ ਵੱਖ ਰਿਪੋਰਟਾਂ ਆ ਰਹੀਆਂ ਨੇ, ਕੁਝ ਮੀਡੀਆ ਹਲਕੇ 4-5 ਹਜ਼ਾਰ ਦਾ ਇਕੱਠ ਦੱਸ ਰਹੇ ਨੇ, ਤੇ ਕੁਝ ਨੇ ਕਿਹਾ ਹੈ ਕਿ 15 ਕੁ ਸੌ ਦਾ ਇਕੱਠ ਹੀ ਹੋ ਸਕਿਆ। ਪਰ ਰੋਕਾਂ ਦੇ ਬਾਵਜੂਦ ਆਮ ਸਿੱਖ ਤੇ ਮਾਨ ਦਲ ਤੇ ਯੂਨਾਈਟਿਡ ਅਕਾਲੀ ਦਲ ਦੇ ਸਮਰਥਕ ਖੇਤਾਂ ਦੇ ਰਸਤਿਓਂ ਸਰਬੱਤ ਖਾਲਸਾ ਵਾਲੀ ਜਗਾ ਜਾ ਪੁੱਜੇ। ਰੋਕਾਂ ਤੋਂ ਖਿਝੇ ਲੋਕਾਂ ਨੇ ਮੋਗਾ ਰੈਲੀ ਨੂੰ ਜਾ ਰਹੀਆਂ ਬੱਸਾਂ ਦੇ ਟਾਇਰਾਂ ਦੀ ਹਵਾ ਵੀ ਕੱਢ ਦਿੱਤੀ। ਗ੍ਰਿਫਤਾਰ ਕੀਤੇ ਪੰਥਕ ਆਗੂਆਂ ਦੀ ਰਿਹਾਈ ਲਈ ਧਰਨੇ ਮਾਰੇ ਗਏ, ਸ਼ਾਮ ਸਾਢੇ ਸੱਤ ਵਜੇ ਪੁਲਿਸ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਲੈ ਕੇ ਤਲਵੰਡੀ ਸਾਬੋ ਪੁੱਜੀ ਤਾਂ ਧਰਨਾ ਚੁੱਕਿਆ ਗਿਆ। ਨੱਤ ਰੋਡ ‘ਤੇ ਵੱਡੀ ਗਿਣਤੀ ਪੁਲਿਸ ਫੋਰਸ ਤਾਇਨਾਤ ਸੀ, ਇਥੇ ਸਰਬੱਤ ਖਾਲਸਾ ‘ਚ ਸ਼ਾਮਲ ਹੋਣ ਜਾ ਰਹੀ ਸੰਗਤ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਸਾਹਿਤ ਵੀ ਵੰਡਿਆ, ਪਰ ਪੁਲਿਸ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ। ਵੀਡੀਓਗ੍ਰਾਫੀ ਕੀਤੀ ਜਾ ਰਹੀ ਸੀ, ਜਿਸ ਦੇ ਅਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।