• Home »
  • ਅੱਜ ਦੀ ਖਬਰ
  • » ਮੋਦੀ ਦੀ ਟੋਪੀ ਦਾ ਮਾਮਲਾ-ਅਕਾਲ ਤਖਤ ‘ਤੇ ਮੀਟਿੰਗ 12 ਨੂੰ

ਮੋਦੀ ਦੀ ਟੋਪੀ ਦਾ ਮਾਮਲਾ-ਅਕਾਲ ਤਖਤ ‘ਤੇ ਮੀਟਿੰਗ 12 ਨੂੰ

-ਪੰਜਾਬੀਲੋਕ ਬਿਊਰੋ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਿਛਲੇ ਦਿਨੀਂ ਟੋਪੀ ਪਾ ਕੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਦਾ ਮਾਮਲਾ ਵਿਵਾਦਾਂ ‘ਚ ਹੈ, ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਕੋਲ ਭੇਜਿਆ ਹੈ, ਤੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 12 ਦਸੰਬਰ ਨੂੰ ਮੀਟਿੰਗ ਸੱਦੀ ਗਈ। ਉਂਞ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਬੇਸ਼ੱਕ ਹਾਲੇ ਤੱਕ ਇਸ ਸੰਬੰਧੀ ਉਹਨਾਂ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਪਰ ਸ਼੍ਰੋਮਣੀ ਕਮੇਟੀ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਯਾਦ ਰਹੇ ਵਿਸ਼ਵ ਭਰ ਦੀ ਸਿੱਖ ਸੰਗਤ ਵਿੱਚ ਮੋਦੀ ਦੀ ਟੋਪੀ ਨੂੰ ਲੈ ਕੇ ਜਿੱਥੇ ਸਖਤ ਇਤਰਾਜ਼ ਹੋ ਰਿਹਾ ਹੈ,  ਓਥੇ ਚੱਲਦੇ ਕੀਰਤਨ ਨੂੰ ਰੋਕੀ ਰੱਖਣ ਤੇ ਪਰਿਕਰਮਾ ਵਿੱਚ ਮੋਦੀ ਵਲੋਂ ਜਨਤਾ ਨੂੰ ਹੱਥ ਹਿਲਾ ਤੇ ਹਾਏ.. ਬਾਏ ਕਰਨ ‘ਤੇ ਨੂੰ ਮਰਿਆਦਾ ਦੀ ਉਲੰਘਣਾ ਮੰਨਿਆ ਜਾ ਰਿਹਾ ਹੈ। ਅਕਾਲ ਤਖਤ ਸਾਹਿਬ ਤੋਂ ਇਸ ਬਾਰੇ ਕੀ ਫੈਸਲਾ ਲਿਆ ਜਾਣਾ ਹੈ, ਬੜੀ ਸ਼ਿੱਦਤ  ਨਾਲ ਉਡੀਕਿਆ ਜਾ ਰਿਹਾ ਹੈ।