ਕੇਜਰੀਵਾਲ ਦਾ ਪੰਜਾਬ ਦੌਰਾ ਅੱਜ ਤੋਂ

-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਅੱਜ ਤੋਂ ਪੰਜਾਬ ਦਾ 7 ਦਿਨਾਂ ਦੌਰਾ ਸ਼ੁਰੂ ਹੋ ਗਿਆ ਹੈ।  ਇਸ ਦੌਰੇ ਦੌਰਾਨ ਕੇਜਰੀਵਾਲ ਮਾਝੇ ਅਤੇ ਦੁਆਬਾ ਖੇਤਰ ਵਿੱਚ ਪਾਰਟੀ ਲਈ ਚੋਣ ਪ੍ਰਚਾਰ ਕਰਨਗੇ।  ਕੇਜਰੀਵਾਲ ਅੱਜ ਆਪਣੇ ਦੌਰੇ ਦੀ ਸ਼ਰੁਆਤ ਬਾਬਾ ਬਕਾਲਾ ਵਿੱਚ ਰੈਲੀ ਤੋਂ ਕਰ ਰਹੇ ਹਨ। ਅੱਜ ਦੁਪਹਿਰੇ 3 ਵਜੇ, ਬਾਬਾ ਬਕਾਲਾ ਤੇ ਜੰਡਿਆਲਾ ਗੁਰੂ ਵਿਖੇ ਰੈਲੀ। 10 ਦਸੰਬਰ, ਸ਼ਨੀਵਾਰ ਨੂੰ ਦੁਪਹਿਰ 12 ਵਜੇ, ਕਰਤਾਰਪੁਰ, ਆਦਮਪੁਰ ਅਤੇ ਬਾਅਦ ਦੁਪਹਿਰ 3 ਵਜੇ, ਨਵਾਂ ਸ਼ਹਿਰ, ਬਲਾਚੌਰ।
11 ਦਸੰਬਰ, ਐਤਵਾਰ ਦੇ ਦਿਨ ਦੁਪਹਿਰ 1 ਵਜੇ, ਡੇਅਰੀ ਫਾਰਮਿੰਗ ਜਗਰਾਓਂ ਦੇ ਕਿਸਾਨਾਂ ਨਾਲ ਮੁਲਾਕਾਤ, ਬਾਅਦ ਦੁਪਹਿਰ 4 ਵਜੇ, ਬੈਂਸ/ਗਿੱਲ ਅਤੇ 6 ਵਜੇ, ਖੰਨਾ।
12 ਦਸੰਬਰ, ਸੋਮਵਾਰ ਦੁਪਹਿਰ 12 ਵਜੇ, ਚੱਬੇਵਾਲ, ਗੜਸ਼ੰਕਰ ।  ਇਸ ਤੋਂ ਬਾਅਦ ਦੁਪਹਿਰ 3 ਵਜੇ, ਸ਼ਾਮ ਚੁਰਾਸੀ, ਟਾਂਡਾ ਅਤੇ ਸ਼ਾਮ 5 ਵਜੇ ਉਹ ਹੁਸ਼ਿਆਰਪੁਰ ਪਹੁੰਚਣਗੇ। 13 ਦਸੰਬਰ, ਮੰਗਲਵਾਰ ਦੇ ਦਿਨ ਦੁਪਹਿਰ 12 ਵਜੇ, ਖਡੂਰ ਸਾਹਿਬ, ਤਰਨਤਾਰਨ ਅਤੇ ਸ਼ਾਮ 5 ਵਜੇ ਪਠਾਨਕੋਟ। 14 ਦਸੰਬਰ ਦਿਨ ਬੁੱਧਵਾਰ ਨੂੰ ਦੁਪਹਿਰ 3 ਵਜੇ ਬਿਕਰਮ ਸਿੰਘ ਮਜੀਠੀਆ ਦੇ ਹਲਕਾ ਮਜੀਠਾ ‘ਚ ਰੈਲੀ ਨੂੰ ਸੰਬੋਧਨ ਕਰਨਗੇ।