• Home »
  • ਅੱਜ ਦੀ ਖਬਰ
  • » ਗ੍ਰਿਫਤਾਰੀਆਂ ਵਿਰੁੱਧ ਮਾਨ ਨੇ ਹਾਈਕੋਰਟ ‘ਚ ਪਾਈ ਪਟੀਸ਼ਨ

ਗ੍ਰਿਫਤਾਰੀਆਂ ਵਿਰੁੱਧ ਮਾਨ ਨੇ ਹਾਈਕੋਰਟ ‘ਚ ਪਾਈ ਪਟੀਸ਼ਨ

ਸਰਬੱਤ ਖਾਲਸਾ
-ਪੰਜਾਬੀਲੋਕ ਬਿਊਰੋ
8 ਦਸੰਬਰ ਨੂੰ ਤਲਵੰਡੀ ਸਾਬੋ ਵਿੱਚ ਸੱਦੇ ਗਏ ਸਰਬੱਤ ਖ਼ਾਲਸਾ ਨੂੰ ਅਸਫਲ ਕਰਨ ਲਈ ਪੰਜਾਬ ਸਰਕਾਰ ਦੇ ਨਿਰਦੇਸ਼ਾਂ ‘ਤੇ ਪੁਲਿਸ ਨੇ ਪੰਥਕ ਧਿਰਾਂ ਦੇ ਆਗੂਆਂ ਦੇ ਵਰਕਰਾਂ ਦੀਆਂ ਵੱਡੀ ਗਿਣਤੀ ਵਿੱਚ ਗ੍ਰਿਫਤਾਰੀਆਂ ਕੀਤੀਆਂ ਸਨ, ਜਿਸ ਨੂੰ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਗੈਰ ਸੰਵਿਧਾਨਕ ਕਰਾਰ ਦਿੱਤਾ ਹੈ।  ਇਸ ਸਬੰਧੀ ਉਹਨਾਂ ਹਾਈਕੋਰਟ ਵਿੱਚ ਪਟੀਸ਼ਨ ਪਾ ਦਿੱਤੀ ਹੈ, ਪਟੀਸ਼ਨ ਵਿੱਚ ਸ. ਮਾਨ  ਕਿਹਾ ਹੈ  ਕਿ ਉਹਨਾਂ ਦੀ ਜਥੇਬੰਦੀ ਦੇ ਆਗੂ ਪਰਮਜੀਤ ਸਿੰਘ ਬਾਲਿਆਂਵਾਲੀ ਆਪਣੇ ਕੁਝ ਸਮਰਥਕਾਂ ਨਾਲ ਸਰਬੱਤ ਖ਼ਾਲਸਾ ਲਈ ਥਾਂ ਦੀ ਮਨਜ਼ੂਰੀ ਵਾਲੀ ਅਰਜ਼ੀ ਲੈ ਕੇ 7 ਦਸੰਬਰ ਨੂੰ ਡੀ.ਸੀ. ਦਫ਼ਤਰ ਬਠਿੰਡਾ ਗਏ ਸੀ ਪਰ ਉਹਨਾਂ ਨੂੰ ਗ੍ਰਿਫ਼ਤਾਰ ਕਰ ਕੇ ਅਗਿਆਤ ਥਾਂ ‘ਤੇ ਲਿਜਾਇਆ ਗਿਆ। 8 ਦਸੰਬਰ ਤੱਕ 200 ਤੋਂ ਵੱਧ ਆਗੂਆਂ ਤੇ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।  ਆਪਣੀ ਗ੍ਰਿਫ਼ਤਾਰੀ ਬਾਰੇ ਉਹਨਾਂ ਕਿਹਾ ਕਿ 2009 ‘ਚ ਹਾਈਕੋਰਟ ਵੱਲੋਂ ਮਾਨ ਨੂੰ ਬਲੈਂਕੇਟ ਬੇਲ ਦਿੱਤੀ ਗਈ ਹੈ ਜਿਸ ਤਹਿਤ ਬਿਨਾਂ ਜਾਣਕਾਰੀ ਤੋਂ ਮਾਨ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ ਪਰ ਪੁਲਿਸ ਨੇ 8 ਦਸੰਬਰ ਨੂੰ ਮਾਨ ਨੂੰ ਵੀ ਬਿਨਾਂ ਦੱਸੇ ਗ੍ਰਿਫ਼ਤਾਰ ਕੀਤਾ ਜੋ ਗੈਰ ਸੰਵਿਧਾਨਕ ਹੈ। ਇਸ ਪਟੀਸ਼ਨ ਉੱਤੇ ਸੋਮਵਾਰ ਨੂੰ ਸੁਣਵਾਈ ਹੋ ਸਕਦੀ ਹੈ।