ਚੋਣ ਕਮਿਸ਼ਨ ਦੀ ਸਲਾਹ ਬਿਨਾ ਨਾ ਹੋਣ ਸਲਾਨਾ ਇਮਤਿਹਾਨ

-ਪੰਜਾਬੀਲੋਕ ਬਿਊਰੋ
ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼ , ਪੰਜਾਬ, ਉੱਤਰਾਖੰਡ, ਮਨੀਪੁਰ ਅਤੇ ਗੋਆ ਵਿੱਚ ਪੰਜ ਰਾਜਾਂ ਨੂੰ ਆਦੇਸ਼ ਦਿੱਤਾ ਹੈ ਕਿ ਉਸ ਨਾਲ ਸਲਾਹ ਕੀਤੇ ਬਿਨਾਂ ਵਿਦਿਆਰਥੀਆਂ ਦੇ ਸਲਾਨਾ ਇਮਤਿਹਾਨਾਂ ਦਾ ਐਲਾਨ ਨਾ ਕੀਤਾ ਜਾਵੇ।  ਪ੍ਰੀਖਿਆ ਦੀ ਤਾਰੀਖ਼ ਐਲਾਨ ਕਰਨ ਤੋਂ ਪਹਿਲਾਂ ਉਸ ਨਾਲ ਮਾਮਲਾ ਵਿਚਾਰ ਲਿਆ ਜਾਵੇ। ਚੋਣ ਕਮਿਸ਼ਨ ਨੇ ਆਖਿਆ ਹੈ ਕਿ ਉਹ ਨਹੀਂ ਚਾਹੁੰਦਾ ਕਿ ਚੋਣਾਂ ਦੀ ਤਾਰੀਖ਼ ਅਤੇ ਪ੍ਰੀਖਿਆ ਦੀ ਤਾਰੀਖ਼ ਆਪਸ ਵਿੱਚ ਟਕਰਾਏ।  ਸੰਵਿਧਾਨ ਅਨੁਸਾਰ ਕਿਸੇ ਵੀ ਸੂਬੇ ਦੀ ਵਿਧਾਨ ਸਭਾ ਦਾ ਸਮਾਂ ਖ਼ਤਮ ਹੋਣ ਤੋਂ ਪਹਿਲਾਂ ਚੋਣਾਂ ਕਰਵਾਈਆਂ ਜਾਂਦੀਆਂ ਹਨ।  ਗੋਆ, ਮਨੀਪੁਰ, ਅਤੇ ਪੰਜਾਬ ਵਿੱਚ ਵਿਧਾਨ ਸਭਾ ਦਾ ਸਮਾਂ 18 ਮਾਰਚ ਨੂੰ ਖ਼ਤਮ ਹੋ ਰਿਹਾ ਹੈ। ਜਦੋਂਕਿ ਉੱਤਰਾਖੰਡ ਵਿਧਾਨ ਸਭਾ ਦਾ ਸਮਾਂ 26 ਮਾਰਚ ਅਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਸਮਾਂ 27 ਮਈ ਨੂੰ ਖ਼ਤਮ ਹੋਵੇਗਾ।  ਇਹਨਾਂ ਸੂਬਿਆਂ ਵਿੱਚ ਚੋਣਾਂ ਦਾ ਐਲਾਨ ਇਸ ਮਹੀਨੇ ਦੇ ਅੰਤ ਵਿੱਚ ਜਾਂ ਅਗਲੇ ਸਾਲ ਜਨਵਰੀ ਦੇ ਪਹਿਲੇ ਹਫ਼ਤੇ ਕਰਨ ਦਾ ਸੰਭਾਵਨਾ ਹੈ।