• Home »
  • ਅੱਜ ਦੀ ਖਬਰ
  • » ਨੋਟਬੰਦੀ-ਕੈਸ਼ ਨੂੰ ਤਰਸਦੇ ਲੋਕਾਂ ਦਾ ਗੁੱਸਾ ਭੜਕ ਰਿਹੈ

ਨੋਟਬੰਦੀ-ਕੈਸ਼ ਨੂੰ ਤਰਸਦੇ ਲੋਕਾਂ ਦਾ ਗੁੱਸਾ ਭੜਕ ਰਿਹੈ

-ਪੰਜਾਬੀਲੋਕ ਬਿਊਰੋ
ਮਹੀਨੇ ਤੋਂ ਨੋਟਬੰਦੀ ਕਰਕੇ ਕੈਸ਼ ਨੂੰ ਤਰਸਦੇ ਲੋਕਾਂ ਦਾ ਗੁੱਸਾ ਭੜਕ ਰਿਹਾ ਹੈ।
ਕੱਲ ਲੁਧਿਆਣਾ ਵਿੱਚ ਧੀ ਦੇ ਵਿਆਹ ਲਈ ਕੈਸ਼ ਲੈਣ ਗਈ ਮਹਿਲਾ ਦੀ ਮੌਤ ਹੋ ਗਈ। ਉਹ ਪੰਜ ਦਿਨਾਂ ਤੋਂ ਬੈਂਕ ਜਾ ਰਹੀ ਸੀ, ਪਰ ਅੱਧੇ ਕੁ ਦਿਨ ਬਾਅਦ ਬੈਂਕ ਨੋ ਕੈਸ਼ ਦਾ ਬੋਰਡ ਲਾ ਦਿੰਦਾ ਸੀ, ਉਸ ਦੀ ਵਾਰੀ ਹੀ ਨਾ ਆਈ, ਕੱਲ ਉਹ ਸਵੇਰੇ ਪੰਜ ਵਜੇ ਹੀ ਬੈਂਕ ਮੂਹਰੇ ਜਾ ਲੱਗੀ, ਪਰ ਬੈਂਕ ਖੁਲਦਿਆਂ ਹੀ ਨੋ ਕੈਸ਼ ਦਾ ਬੋਰਡ ਟੰਗ ਦਿੱਤਾ ਗਿਆ, ਸਦਮੇ ਕਾਰਨ ਮਹਿਲਾ ਓਥੇ ਡਿੱਗ ਕੇ ਬੇਹੋਸ਼ ਹੋ ਗਈ, ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਲੋਕਾਂ ਨੇ ਰੋਸ ਮੁਜ਼ਾਹਰਾ ਕੀਤਾ।
ਓਧਰ ਪੱਟੀ ਵਿੱਚ ਪੰਜਾਬ ਨੈਸ਼ਨਲ ਬੈਂਕ ਵਿੱਚ ਕੈਸ਼ ਖਤਮ ਹੋ ਗਿਆ ਤਾਂ ਕਈ ਦਿਨਾਂ ਤੋਂ ਲਾਈਨਾਂ ਵਿੱਚ ਲੱਗਦੇ ਆ ਰਹੇ ਲੋਕਾਂ ਦੇ ਸਬਰ ਦਾ ਬੰਨ ਟੁੱਟ ਗਿਆ, ਲੋਕਾਂ ਨੇ ਬੈਂਕ ਦੇ ਅੰਦਰ ਜਬਰੀ ਦਾਖਲ ਹੋ ਕੇ ਕੰਪਿਊਟਰ, ਫਰਨੀਚਰ, ਖਿੜਕੀਆਂ, ਦਰਵਾਜ਼ੇ ਭੰਨ ਦਿੱਤੇ।
ਸਰਕਾਰ ਕਹਿ ਚੁੱਕੀ ਹੈ ਕਿ ਖਾਤੇ ਵਿਚੋਂ 24 ਹਜ਼ਾਰ ਰੁਪਏ ਕਢਵਾਏ ਜਾ ਸਕਦੇ ਨੇ, ਪਰ ਬੈਂਕਾਂ ਵਿਚੋਂ 2-3 ਹਜ਼ਾਰ ਕੈਸ਼ ਹੀ ਮਿਲ ਰਿਹਾ ਹੈ। ਉਸ, ਵਾਸਤੇ ਵੀ ਕਈ ਕਈ ਦਿਨ ਘੰਟਿਆਂ ਬੱਧੀ ਕਤਾਰਾਂ ਵਿੱਚ ਖੜਨਾ ਪੈ ਰਿਹਾ ਹੈ।
ਪਿਛਲੇ ਦਿਨੀਂ ਮੋਹਾਲੀ ਪੁਲਿਸ ਨੇ ਲਾਲ ਬੱਤੀ ਲੱਗੀ ਔਡੀ ਫੜੀ ਸੀ, ਜਿਸ ਵਿੱਚ 42 ਲੱਖ ਦੀ ਜਾਅਲੀ ਕਰੰਸੀ ਸੀ, ਫੜੇ ਗਏ ਰਿਸ਼ਤੇਦਾਰ ਭੈਣ ਭਰਾ ਨੇ 3 ਕਰੋੜ ਰੁਪਏ ਦੇ ਨਵੇਂ 2000 ਦੇ ਨੋਟ ਛਾਪ ਕੇ 2 ਕਰੋੜ ਮਾਰਕੀਟ ਵਿੱਚ ਚਲਾ ਵੀ ਦਿੱਤਾ ਹੈ, ਪਤਾ ਲੱਗਿਆ ਹੈ ਕਿ ਇਹਨਾਂ ਜਾਅਲੀ ਨੋਟਾਂ ਦਾ ਕਾਗਜ਼ ਅਸਲੀ ਨਾਲੋਂ ਵੀ ਵਧੀਆ ਹੈ। ਪੁਲਿਸ ਉਸ ਸ਼ਖਸ ਦੀ ਭਾਲ ਕਰ ਰਹੀ ਹੈ ਜੋ ਇਹਨਾਂ ਭੈਣ ਭਰਾ ਨੂੰ ਨੋਟ ਛਾਪਣ ਲਈ ਇਹ ਕਾਗਜ਼ ਲਿਆ ਕੇ ਦਿੰਦਾ ਸੀ, ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਮੈਸੂਰ ਦੀ ਜਿਸ ਪ੍ਰਿੰਟਿੰਗ ਪ੍ਰੈਸ ਵਿੱਚ ਆਰ ਬੀ ਆਈ ਕਰਸੰੀ ਛਾਪਦੀ ਹੈ ਕਿ ਕਿਤੇ ਉਥੋਂ ਤਾਂ ਇਹ ਕਾਗਜ਼ ਨਹੀਂ ਆਇਆ? ਪਰ ਜਦ ਤੱਕ ਮੁਲਜ਼ਮ ਹੱਥ ਨਹੀਂ ਆਉਂਦਾ ਪਤਾ ਨਹੀਂ ਲੱਗ ਸਕਦਾ ਕਿ ਅਸਲੀ ਨਾਲੋਂ ਵਧੀਆ ਕਾਗਜ਼ ਕਿੱਥੋਂ ਆਉਂਦਾ ਰਿਹਾ।