ਲਗਾਤਾਰ ਤਿੰਨ ਦਿਨ ਬੈਂਕ ਹੋ ਸਕਦੇ ਨੇ ਬੰਦ

-ਪੰਜਾਬੀਲੋਕ ਬਿਊਰੋ
ਮਹੀਨੇ ਤੋਂ ਨੋਟਬੰਦੀ ਕਾਰਨ ਪ੍ਰੇਸ਼ਾਨੀ ਝੱਲ ਰਹੀ ਜਨਤਾ ਨੂੰ ਆਉਂਦੇ ਤਿਨ ਦਿਨ ਹੋਰ ਪ੍ਰੇਸ਼ਾਨ ਹੋਣਾ ਪਵੇਗਾ, ਸ਼ਨੀਵਾਰ , ਐਤਵਾਰ ਤੇ ਸੋਮਵਾਰ ਲਗਾਤਾਰ ਤਿੰਨ ਦਿਨ ਛੁੱਟੀ ਆ ਰਹੀ ਹੈ। ਮਹੀਨੇ ਦੇ ਹਰ ਦੂਜੇ ਸ਼ਨੀਵਾਰ ਬੈਂਕ ਬੰਦ ਹੁੰਦੇ ਨੇ, ਇਸ ਵਾਰ ਵੀ ਹੋਣਗੇ, ਐਤਵਾਰ ਦੀ ਛੁੱਟੀ ਹੁੰਦੀ ਹੀ ਹੈ ਤੇ ਸੋਮਵਾਰ ਨੂੰ ਈਦ ਏ ਮਿਲਾਦ ਹੈ, ਜਿਸ ਕਾਰਨ ਬਹੁਤੇ ਸੂਬਿਆਂ ਵਿੱਚ ਸਰਕਾਰੀ ਛੁੱਟੀ ਹੋ ਸਕਦੀ ਹੈ।