ਮੋਗਾ ਰੈਲੀ ਦਾ ਇਕੱਠ 50-60 ਹਜ਼ਾਰ!!

-ਪੰਜਾਬੀਲੋਕ ਬਿਊਰੋ
ਅੱਜ ਵੱਡੇ ਬਾਦਲ ਦੇ ਜਨਮ ਦਿਨ ਮੌਕੇ ਮੋਗਾ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ‘ਪਾਣੀ ਬਚਾਓ ਪੰਜਾਬ ਬਚਾਓ’ ਰੈਲੀ ਨੂੰ ਪੰਜਾਬੀਆਂ ਵੱਲੋਂ ਖਾਸ ਹੁੰਗਾਰਾ ਨਹੀਂ ਦਿੱਤਾ ਗਿਆ।  ਅਕਾਲੀ ਦਲ ਨੇ ਇਸ ਰੈਲੀ ਵਿੱਚ ਪੰਜ ਲੱਖ ਤੋਂ ਵੱਧ ਇਕੱਠ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਮੀਡੀਆ ਰਿਪੋਰਟਾਂ ਮੁਤਾਬਕ ਇਹ ਇਕੱਠ 50 ਤੋਂ 60 ਹਜ਼ਾਰ ਦੇ ਕਰੀਬ ਸੀ।  ਰੈਲੀ ਵਿੱਚ ਬੀਜੇਪੀ ਦਾ ਕੋਈ ਵੀ ਕੇਂਦਰੀ ਆਗੂ ਸ਼ਾਮਲ ਨਹੀਂ ਹੋਇਆ।  ਬੀਜੇਪੀ ਦਾ ਕੋਈ ਹੋਰਡਿੰਗ ਵੀ ਨਜ਼ਰ ਨਹੀਂ ਆਇਆ।  ਪੂਰੀ ਰੈਲੀ ਵਿੱਚ ਅਕਾਲੀ ਦਲ ਦੇ ਹੀ ਬੈਨਰ ਨਜ਼ਰ ਆਏ। ਮੰਨਿਆ ਜਾ ਰਿਹਾ ਸੀ ਕਿ ਪਾਣੀਆਂ ਦੇ ਮੁੱਦੇ ‘ਤੇ ਅਕਾਲੀ ਦਲ ਦੀ ਰੈਲੀ ਵਿੱਚ ਆਮ ਨਾਲੋਂ ਵੱਧ ਇਕੱਠ ਹੋਏਗਾ ਪਰ ਅਜਿਹਾ ਨਹੀਂ ਹੋਇਆ।  ਜ਼ਿਆਦਾਤਰ ਬੁਲਾਰਿਆਂ ਨੇ ਪਾਣੀ ਦੇ ਮੁੱਦੇ ‘ਤੇ ਘੱਟ ਤੇ ਬਾਦਲ ਦੇ ਜਨਮ ਦਿਨ ਦੀ ਵਧਾਈ ਦਿੱਤੀ।