ਕੇਜਰੀਵਾਲ ਸਰਕਾਰ ਨੇ ਗੈਸਟ ਟੀਚਰਾਂ ਦੀ ਤਨਖਾਹ ਵਧਾਈ

-ਪੰਜਾਬੀਲੋਕ ਬਿਊਰੋ
ਦਿੱਲੀ ਸਰਕਾਰ ਨੇ ਅੱਜ ਸਰਕਾਰੀ ਵਿੱਦਿਅਕ ਅਦਾਰਿਆਂ ਦੇ ਗੈਸਟ ਟੀਚਰਜ਼ ਦੀ ਤਨਖਾਹ ਵਧਾਉਣ ਦੀ ਮੰਗ ਪੂਰੀ ਕਰ ਦਿੱਤੀ ਹੈ। ਪਹਿਲਾਂ ਇਹਨਾਂ ਨੂੰ ਸਾਢੇ ਸਤਾਰਾਂ ਹਜ਼ਾਰ ਰੁਪਏ ਤਨਖਾਹ ਮਿਲਦੀ ਸੀ ਤੇ ਹੁਣ ਮਿਲੇਗੀ 32 ਹਜ਼ਾਰ ਰੁਪਏ, ਜਿਹਨਾਂ ਨੂੰ 20-ਸਾਢੇ 22 ਹਜ਼ਾਰ ਰੁਪਏ ਮਿਲਦੇ ਸਨ, ਉਹਨਾਂ ਨੂੰ 33120 ਤੇ 34100 ਰੁਪਏ ਮਿਲਣਗੇ। ਇਸ ਦਾ 17 ਹਜ਼ਾਰ ਅਧਿਆਪਕਾਂ ਨੂੰ ਫਾਇਦਾ ਹੋਣਾ ਹੈ।