ਜਲੰਧਰ ਕੈਂਟ ਟਿਕਟ ਨੂੰ ਲੈ ਕੇ ਆਪ ‘ਚ ਕਲੇਸ਼ ਵਧਿਆ

-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਜਿੱਤਣ ਦੀ ਪੂਰੀ ਆਸ ਲਾ ਕੇ ਮੈਦਾਨ ਵਿੱਚ ਨਿਤਰੀ ਆਪ ਲਈ ਆਪਣੇ ਹੀ ਰਾਹ ਵਿੱਚ ਕੰਡੇ ਬੀਜ ਰਹੇ ਨੇ। ਟਿਕਟਾਂ ਦੀ ਵੰਡ ਨੂੰ ਲੈ ਕੇ ਕਾਟੋ ਕਲੇਸ਼ ਚੋਣਾਂ ਦੇ ਨੇੜੇ ਆਉਣ ‘ਤੇ ਹੋਰ ਤੇਜ਼ ਹੋ ਰਿਹਾ ਹੈ। ਜਲੰਧਰ ਕੈਂਟ ਤੋਂ ਉਮੀਦਵਾਰ ਹਰਕ੍ਰਿਸ਼ਨ ਸਿੰਘ ਵਾਲੀਆ ਖਿਲਾਫ 10 ਲੀਡਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਮੀਦਵਾਰ ਨਾ ਬਦਲਿਆ ਗਿਆ ਤਾਂ ਉਹ ਵਾਲੀਆ ਖਿਲਾਫ ਪ੍ਰਚਾਰ ਕਰਨਗੇ। ਇਸ ਸੀਟ ਤੋਂ ਦਾਅਵੇਦਾਰ ਸਾਬਕਾ ਹਾਕੀ ਖਿਡਾਰਨ ਰਾਜਬੀਰ ਕੌਰ ਨੇ ਸਭ ਤੋਂ ਪਹਿਲਾਂ ਵਿਰੋਧ ਜਤਾਉਂਦਿਆਂ ਉਮੀਦਵਾਰ ਬਦਲਣ ਦੀ ਮੰਗ ਕੀਤੀ ਸੀ।  ਹੁਣ ਇਹ ਵਿਰੋਧ ਵਧਣਾ ਸ਼ੁਰੂ ਹੋ ਗਿਆ ਹੈ।  ਵਿਰੋਧ ਜਤਾ ਰਹੇ ਆਪ ਨੇਤਾ ਨਰਿੰਦਰ ਚਾਵਲਾ ਨੇ ਇਲਜ਼ਾਮ ਲਾਇਆ ਕਿ 10 ਮਹੀਨੇ ਪਹਿਲਾਂ ਇੱਕ ਹੋਟਲ ‘ਚ ਹਰਕ੍ਰਿਸ਼ਨ ਵਾਲੀਆ ਨੇ ਕਿਹਾ ਸੀ, “ਮੈਂ 10 ਲੱਖ ਰੁਪਏ ਦਿੱਤੇ ਹਨ ਤੇ ਵੀਡੀਓ ਵੀ ਬਣਾ ਲਿਆ ਹੈ।  ਹੁਣ ਟਿਕਟ ਮੈਨੂੰ ਹੀ ਮਿਲੇਗੀ।  ਮੇਰਾ ਪ੍ਰਚਾਰ ਕਰੋ। ਭਲਕੇ ਕੇਜਰੀਵਾਲ ਦਾ ਪੰਜਾਬ ਦੌਰਾ ਆਰੰਭ ਹੋ ਰਿਹਾ ਹੈ, ਜਿਸ ਦੌਰਾਨ ਇਹ ਮੁੱਦਾ ਵੀ ਰੱਖਿਆ ਜਾਣਾ ਹੈ।