ਫੌਜੀ ਟਿਕਾਣਿਆਂ ‘ਤੇ ਕੁੱਤੇ ਤਾਇਨਾਤ ਕਰਨ ਦਾ ਮਸ਼ਵਰਾ

-ਪੰਜਾਬੀਲੋਕ ਬਿਊਰੋ
ਫੌਜੀ ਟਿਕਾਣਿਆਂ ‘ਤੇ ਲਗਾਤਾਰ ਵਧ ਰਹੇ ਹਮਲਿਆਂ ਤੋਂ ਸਰਕਾਰ ਚਿੰਤਾ ਵਿੱਚ ਹੈ। ਫੌਜੀ ਟਿਕਾਣਿਆਂ ਦੀ ਸੁਰੱਖਿਆ ਨੂੰ ਲੈ ਕੇ ਗ੍ਰਹਿ ਮੰਤਰਾਲੇ ਤੇ ਰੱਖਿਆ ਮੰਤਰਾਲੇ ਦਰਮਿਆਨ ਖਿੱਚੋਤਾਣ ਵੀ ਚੱਲ ਰਹੀ ਹੈ, ਦੇਸ਼ ਦੀ ਇੰਟੈਲੀਜੈਂਸ ਬਿਊਰੋ ਦਾ ਕਹਿਣਾ ਹੈ ਕਿ  ਫੌਜੀ ਟਿਕਾਣਿਆਂ ਦੀ ਰਾਖੀ ਲਈ ਕੁੱਤੇ ਤਾਇਨਾਤ ਕਰ ਦਿੱਤੇ ਜਾਣ।