• Home »
  • ਅੱਜ ਦੀ ਖਬਰ
  • » ‘ਜਥੇਦਾਰਾਂ’ ਨੇ ਹਿਰਾਸਤ ‘ਚੋਂ ਹੀ ਬਾਦਲਾਂ ਨੂੰ ਪੰਥ ‘ਚੋਂ ਛੇਕਿਆ

‘ਜਥੇਦਾਰਾਂ’ ਨੇ ਹਿਰਾਸਤ ‘ਚੋਂ ਹੀ ਬਾਦਲਾਂ ਨੂੰ ਪੰਥ ‘ਚੋਂ ਛੇਕਿਆ

ਸਰਬੱਤ ਖਾਲਸਾ- ਰੋਕਾਂ ਦੇ ਬਾਵਜੂਦ ਇਕੱਠ
-ਪੰਜਾਬੀਲੋਕ ਬਿਊਰੋ
ਅੱਜ ਤਲਵੰਡੀ ਸਾਬੋ ਵਿਖੇ ਸੱਦੇ ਗਏ ਸਰਬੱਤ ਖਾਲਸਾ ਨੂੰ ਅਸਫਲ ਕਰਨ ਲਈ ਪੰਜਾਬ ਸਰਕਾਰ ਵਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਅਤੇ ਯੂਨਾਈਟਿਡ ਅਕਾਲੀ ਦਲ ਦੇ ਆਗੂਆਂ ਅਤੇ ਕਾਰਜਕਰਤਾਵਾਂ ਦੀ ਵੱਡੇ ਪੱਧਰ ‘ਤੇ ਕੀਤੀਆਂ ਗਈਆਂ ਗ੍ਰਿਫਤਾਰੀਆਂ ਦੇ ਬਾਵਜੂਦ ਵੀ ਸਰਕਾਰ “ਸਰਬੱਤ ਖ਼ਾਲਸਾ” ਦੇ ਨਾਂ ‘ਤੇ ਹੋ ਰਹੇ ਇਕੱਠ ਨੂੰ ਰੋਕਣ ਵਿਚ ਕਾਮਯਾਬ ਨਹੀਂ ਹੋ ਸਕੀ, ਥਾਂ ਥਾਂ ਰੋਕਾਂ ਦੇ ਬਾਵਜੂਦ ਸੈਂਕੜੇ ਲੋਕ ਛੋਟੇ-ਛੋਟੇ ਹਿੱਸਿਆਂ ਵਿਚ ਇਕੱਠ ਵਾਲੀ ਥਾਂ ‘ਤੇ ਦਿਨ ਚੜ•ਨ ਤੋਂ ਪਹਿਲਾਂ ਹੀ ਪਹੁੰਚ ਗਏ ਸਨ।। ਮਾਨ ਦਲ ਦੇ ਆਗੂ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਸਰਬੱਤ ਖਾਲਸਾ ‘ਚ ਸ਼ਾਂਤੀਪੂਰਵਕ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਮੁਤਵਾਜ਼ੀ ਜਥੇਦਾਰਾਂ ਨੇ ਪੁਲਿਸ ਹਿਰਾਸਤ ਵਿਚੋਂ ਹੀ ਬਾਦਲੰ ਨੂੰ ਪੰਥ ਵਿਚੋਂ ਛੇਕਣ ਦਾ ਫੈਸਲਾ ਸੁਣਾਇਆ ਹੈ। ਯਾਦ ਰਹੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਸ. ਸਿਮਰਨਜੀਤ ਸਿੰਘ ਮਾਨ ਅਤੇ ਹੋਰਾਂ ਨੂੰ ਹਰਿਆਣਾ ਤੋਂ ਪੰਜਾਬ ‘ਚ ਦਾਖਲ ਹੁੰਦੇ ਨੂੰ ਹੀ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਸਵੇਰੇ ਟਕਰਾਅ ਵਾਲਾ ਮਹੌਲ ਬਣ ਰਿਹਾ ਸੀ,
ਸਰਬੱਤ ਖਾਲਸਾ ਦੇ ਸਮਰਥਕ ਪੁਲਸ ਨਾਲ ਹੱਥੋਪਾਈ ਕਰਕੇ ਸਰਬੱਤ ਖਾਲਸਾ ਹੋਣ ਵਾਲੀ ਜਗਾ ‘ਤੇ ਪੁੱਜ ਰਹੇ ਹਨ, ਜਿਸ ਨੂੰ ਲੈ ਕੇ ਮਾਹੌਲ ਪੂਰੀ ਤਰਾਂ ਗਰਮਾਇਆ ਰਿਹਾ।। ਲੋਕਾਂ ਨੂੰ ਦਮਦਮਾ ਸਾਹਿਬ ਦੇ ਬਾਹਰ ਹੀ ਰੋਕਿਆ ਜਾ ਰਿਹਾ ਸੀ, ਪਰ ਬਹੁਤੇ  ਲੋਕ ਸਰਬੱਤ ਖਾਲਸਾ ਨੂੰ ਆਪਣਾ ਧਾਰਮਿਕ ਪ੍ਰੋਗਰਾਮ ਦੱਸ ਕੇ ਇਸ ‘ਚ ਜਾਣਾ ਆਪਣਾ ਅਧਿਕਾਰ ਦੱਸ ਕੇ ਭਿੜਦੇ ਨਜ਼ਰ ਆਏ।  ਸੰਘਣੀ ਧੁੰਦ ਦਾ ਫਾਇਦਾ ਲੈ ਕੇ ਸੈਂਕੜੇ ਲੋਕ ਸਰਬੱਤ ਖਾਲਸਾ ਵਾਲੀ ਥਾਂ ਜਾ ਪੁੱਜੇ।
ਸਰਬੱਤ ਖਾਲਸਾ ਦੇ ਪ੍ਰਬੰਧਕਾਂ ਖਿਲਾਫ ਬਣਦੀ ਕਾਰਵਈ ਕਰਨ ਦੀ ਗੱਲ ਕਰਦਿਆਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸਰਬੱਤ ਖਾਲਸਾ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ, ਨਾ ਹੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ, ਜਦੋਂ ਕਿ ਉਕਤ ਜਗਾ ‘ਤੇ ਕਣਕ ਬੀਜੀ ਹੋਈ ਹੈ,। ਇਸ ਤੋਂ ਇਲਾਵਾ ਪੁਲਸ ਪ੍ਰਸ਼ਾਸਨ ਦੀ ਰਿਪੋਰਟ ਵੀ ਇਸ ਪ੍ਰੋਗਰਾਮ ਦੀ ਮਨਜ਼ੂਰੀ ਨਹੀਂ ਦਿੰਦੀ ਸੀ। ਇਸ ਦੌਰਾਨ ਤਲਵੰਡੀ ਸਾਬੋ ਪੁਲਸ ਛਾਉਣੀ ‘ਚ ਤਬਦੀਲ ਕੀਤਾ ਗਿਆ, ਰੈਪਿਡ ਐਕਸ਼ਨ ਫੋਰਸ, ਦੰਗਾ ਰੋਕੂ ਵਾਹਨ ਤੇ ਜਲ ਤੋਪਾਂ ਵੀ ਵੱਡੀ ਗਿਣਤੀ ਵਿੱਚ ਪੁੱਜੀਆਂ।