ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ..

-ਅਮਨ
ਆਸ਼ਕਾਂ ਤੇ ਲੀਡਰਾਂ ਦੀ ਇਕ ਵਰਾਇਟੀ ਐਹੋ ਜਿਹੀ ਵੀ ਹੁੰਦੀ ਆ.. ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ.. ਤੂ ਨਹੀਂ ਤੋ ਔਰ ਸਹੀ, ਔਰ ਨਹੀਂ ਤੋ ਔਰ ਸਹੀ..
ਖਬਰ ਹੈ ਕਿ ਕੱਲ ਅਕਾਲੀਆਂ ਦੇ ਦੋ ਵਿਧਾਇਕ ਬਾਘਾਪੁਰਾਣਾ ਤੋਂ ਮਹੇਸ਼ਇੰਦਰ ਸਿਹੁੰ ਤੇ ਨਿਹਾਲਸਿੰਘ ਵਾਲਾ ਤੋਂ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਕਾਂਗਰਸ ਦਾ ਹੱਥ ਜਾ ਫੜਿਆ, ਤੇ ਕਾਂਗਰਸੀ ਫੀਤੀ ਲਾਉਂਦਿਆਂ ਸਾਰ ਬੋਲ ਪਏ ਕਿ ਸਾਥੋਂ ਬਾਦਲਾਂ ਦੀ ਹੋਰ ਗੁਲਾਮੀ ਨਹੀਂ ਸੀ ਹੁੰਦੀ।
ਗੱਲ ਗੁਲਾਮੀ ਦੀ ਹੈ ਜਾਂ ਨਹੀਂ ਪਤਾ ਨਹੀਂ, ਪਰ ਐਨਾ ਜ਼ਰੂਰ ਹੈ ਕਿ ਦੋਵੇਂ ਟਿਕਟ ਨਾ ਮਿਲਣ ਕਰਕੇ ਰੁੱਸ ਗਏ।