ਜਿੰਦ ‘ਕੱਲੀ ਤੇ ਮੁਲਾਹਜ਼ੇਦਾਰ ਬਾਹਲ਼ੇ,

ਕੀਹਦਾ ਕੀਹਦਾ ਮਾਣ ਰੱਖਲਾਂ
ਘੁੜਿਆਣਾ ਵੀ ਰੁੱਸ ਗਿਆ, ਅਜ਼ਾਦ ਲੜੂ
-ਪੰਜਾਬੀਲੋਕ ਬਿਊਰੋ
ਅਬੋਹਰ ਦੇ ਹਲਕਾ ਬੱਲੂਆਣਾ ਤੋਂ ਮੌਜੂਦਾ ਅਕਾਲੀ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ ਵੀ ਟਿਕਟ ਨਾ ਮਿਲਣ ਕਰਕੇ ਖਫਾ ਹੋ ਗਏ ਹਨ। ਉਹਨਾਂ ਨੇ ਸਮਰਥਕਾਂ ਨਾਲ ,ਲਾਹ ਮਸ਼ਵਰੇ ਤੋਂ ਬਾਅਦ ਇਸੇ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਵਲੋਂ ਇਸ ਹਲਕੇ ਤੋਂ ਪ੍ਰਕਾਸ਼ ਸਿੰਘ ਭੱਟੀ ਨੂੰ ਅਕਾਲੀ ਦਲ ਦੀ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।  ਘੁੜਿਆਣਾ ਨੇ ਭੱਟੀ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।