ਸਿੱਧੂ ਨੇ ਖੁਦ ਫੈਸਲਾ ਕਰਨੈ ਚੋਣ ਲੜਨ ਦਾ-ਕੈਪਟਨ

-ਪੰਜਾਬੀਲੋਕ ਬਿਊਰੋ
ਬੀਬੀ ਨਵਜੋਤ ਕੌਰ ਸਿੱਧੂ ਦੇ ਬਿਆਨ ਕਿ ਉੁਸ ਦੇ ਸਰਦਾਰ ਜੀ ਨੂੰ ਵੀ ਵਿਧਾਨ ਸਭਾ ਚੋਣ ਲੜਨੀ ਚਾਹੀਦੀ ਹੈ। ਇਸ ‘ਤੇ ਕਈਆਂ ਦੇ ਸਿਰੀਂ ਤਰਾਟਾਂ ਉਠੀਆਂ ਨੇ, ਤੇ ਮਾਮਲਾ ਹਾਈਕਮਾਂਡ ਕੋਲ ਜਾ ਰਿਹਾ ਹੈ। ਮਸਲੇ ਨੂੰ ਠੱਲਣ ਦਾ ਯਤਨ ਕਰਦਿਆਂ  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਵਲੋਂ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਵਿਧਾਨ ਸਭਾ ਚੋਣਾਂ ਕਾਂਗਰਸ ਦੀ ਟਿਕਟ ‘ਤੇ ਲੜਨ ਜਾਂ ਨਾ ਲੜਨ ਦਾ ਫੈਸਲਾ ਉਹਨਾਂ ਨੇ ਖੁਦ ਲੈਣਾ ਹੈ।  ਸਿੱਧੂ ਨਾਲ ਮੁਲਾਕਾਤ ਹੋ ਚੁੱਕੀ ਹੈ ਅਤੇ ਉਹ ਚੋਣਾਂ ‘ਚ ਕਾਂਗਰਸ ਦੀ ਮਦਦ ਲਈ ਚੋਣ ਪ੍ਰਚਾਰ ਕਰਨਗੇ। ਜੇ ਨਵਜੋਤ ਕੌਰ ਸਿੱਧੂ ਨੂੰ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਟਿਕਟ ਮਿਲਦੀ ਹੈ ਤਾਂ ਉਹਨਾਂ ਨੂੰ ਖੁਸ਼ੀ ਹੋਵੇਗੀ। ਉਨਾਂ ਨੇ ਕਿਹਾ ਕਿ 8 ਦਸੰਬਰ ਤੋਂ ਬਾਅਦ ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ ਲਈ ਕਾਂਗਰਸੀ ਉਮੀਦਵਾਰਾਂ ਦਾ ਐਲਾਨ ਇਕੱਠੇ ਕਰ ਦਿੱਤਾ ਜਾਵੇਗਾ।  ਆਮ ਆਦਮੀ ਪਾਰਟੀ ਤੋਂ ਕਾਂਗਰਸ ਨੂੰ  ਖੇਤਰ ਬਾਰੇ ਪੁੱਛੇ ਜਾਣ ‘ਤੇ ਉਨਾਂ ਕਿਹਾ ਕਿ ਹੁਣ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੀ ਪਾਰਟੀ ਸਿਆਸੀ ਪਲੇਟਫਾਰਮ ‘ਤੇ ਕਿਤੇ ਦਿਖਾਈ ਨਹੀਂ ਦਿੰਦੀ ।  ਸ਼ੁਰੂ ‘ਚ ਕੁਝ ਲੋਕ ‘ਆਪ’ ਨਾਲ ਜੁੜੇ ਸਨ ਪਰ ਬਾਅਦ ‘ਚ ਦਿੱਲੀ ‘ਚ ਕੇਜਰੀਵਾਲ ਸਰਕਾਰ ਦੀ ਕਾਰਗੁਜ਼ਾਰੀ ਨੂੰ ਪਰਖਣ ਅਤੇ ਪੰਜਾਬ ‘ਚ ਬਾਹਰੀ ਨੇਤਾਵਾਂ ਦੀ ਦਖਲਅੰਦਾਜ਼ੀ ਤੋਂ ਬਾਅਦ ਲੋਕਾਂ ਨੇ ਆਪਣੇ ਪੈਰ ਇਸ ਪਾਰਟੀ ਤੋਂ ਪਿੱਛੇ ਹਟਾ ਲਏ ਹਨ।