ਪਨੀਰਸੇਲਵਮ ਤਾਮਿਲਨਾਡੂ ਦੇ ਸੀ ਐਮ ਬਣੇ

ਸ਼ਸ਼ੀਕਲਾ ਵੀ ਸਿਆਸੀ ਪਾਰੀ ਲਈ ਪਰ ਤੋਲਣ ਲੱਗੀ
-ਪੰਜਾਬੀਲੋਕ ਬਿਊਰੋ
ਜੈਲਲਿਤਾ ਦੇ ਦੇਹਾਂਤ ਤੋਂ ਬਾਅਦ ਓ ਪਨੀਰਸੇਲਵਮ ਨੂੰ ਏ ਆਈ ਏ ਡੀ ਐਮ ਕੇ ਦਾ ਅਤੇ ਸੂਬੇ ਦਾ ਮੁੱਖ ਮੰਤਰੀ ਬਣਾਇਆ ਗਿਆ ਹੈ। ਪਨੀਰਸੇਲਵਮ ਨੇ ਬੀਤੀ ਰਾਤ ਹੀ ਮੁੱਖ ਮੰਤਰੀ ਵਜੋਂ ਹਲਫ਼ ਲੈ ਲਿਆ ਸੀ ਤੇ ਮੁੱਖ ਮੰਤਰੀ ਦੇ ਅਹੁਦੇ ਦੀ ਸੁੰਹ ਚੁੱਕਣ ਤੋਂ ਬਾਅਦ ਪਨੀਰਸੇਲਵਮ ਨੇ ਜੈਲਲਿਤਾ ਦੀ ਤਸਵੀਰ ਨੂੰ ਆਪਣੇ ਕੋਲ ਰੱਖਿਆ।
ਇਸ ਦੌਰਾਨ ਉਹਨਾਂ ਆਖਿਆ ਕਿ ਉਹ ਜੈਲਲਿਤਾ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾਣਗੇ।  ਜੈਲਲਿਤਾ ਦੇ ਜੇਲ ਜਾਣ ਤੋਂ ਬਾਅਦ ਹੀ ਪਨੀਰਸੇਲਵਮ ਉਹਨਾਂ ਦੇ ਉੱਤਰਾਅਧਿਕਾਰੀ ਦੇ ਤੌਰ ਉਤੇ ਦੇਖਿਆ ਜਾ ਰਿਹਾ ਸੀ, ਤੇ ਜੈਲਲਿਤਾ ਦੀ ਤਬੀਅਤ ਖਰਾਬ ਤੋਂ ਬਾਅਦ ਪਨੀਰਸੇਲਵਮ ਹੀ ਕਾਰਜਕਾਰੀ ਮੁੱਖ ਮੰਤਰੀ ਵਜੋਂ ਸੂਬੇ ਦਾ ਕੰਮ ਦੇਖ ਰਹੇ ਸਨ ਅਤੇ ਉਹ ਜੈਲਲਿਤਾ ਦੇ ਨਜ਼ਦੀਕੀਆਂ ਵਿਚੋਂ ਇੱਕ ਹਨ।  ਓਧਰ ਜੈਲਲਿਤਾ ਦੀ ਤਿਨੰ ਦਹਾਕੇ ਕਰੀਬੀ ਰਹੀ ਸ਼ਸ਼ੀਕਲਾ ਵੀ ਸਿਆਸੀ ਪਾਰੀ  ਲਈ ਪਰ ਤੋਲ ਰਹੀ ਹੈ, ਚਰਚਾ ਹੋ ਰਹੀ ਹੈ ਕਿ ਉਹ ਪਾਰਟੀ ਦੀ ਕਮਾਂਡ ਸੰਭਣ ਦੀ ਇਛੁਕ ਹੈ, ਪਰ ਇਸ ਨਾਲ ਪਾਰਟੀ ਵਿੱਚ ਵੰਡੀ ਪੈ ਸਕਦੀ ਹੈ।