ਨਬਾਲਗ ਮੁੰਡੇ ਨਾਲ ਗੈਂਗਰੇਪ

ਜਨਤਾ ਦੇ ਦਬਾਅ ਮਗਰੋਂ ਪੁਲਿਸ ਨੇ ਕੀਤੀ ਕਾਰਵਾਈ
-ਪੰਜਾਬੀਲੋਕ ਬਿਊਰੋ
ਜਗਰਾਉਂ ਨੇੜੇ ਪੈਂਦੇ ਪਿੰਡ ਢੋਲਣ ਵਿੱਚ ਕੱਲ 5 ਮੁੰਡੇ ਇਕ ਨਬਾਲਗ ਬੱਚੇ ਨੂੰ ਝੂਲਾ ਝੁਲਾਉਣ ਦੇ ਬਹਾਨੇ ਘਰੋਂ ਲੈ ਗਏ ਤੇ ਖੇਤਾਂ ਵਿੱਚ ਲਿਜਾ ਕੇ ਉਸ ਨਾਲ ਗੈਂਗਰੇਪ ਕੀਤਾ, ਤੇ ਫਰਾਰ ਹੋ ਗਏ। ਬੱਚੇ ਨੂੰ ਗੰਭੀਰ ਹਾਲਤ ‘ਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਮਾਮਲਾ ਪੁਲਿਸ ਕੋਲ ਪੁਚਾਇਆ ਗਿਆ, ਪਰ ਪੁਲਿਸ ਨੇ ਘੇਸਲ ਹੀ ਵੱਟੀ ਰੱਖੀ, ਤਾਂ ਪਿੰਡ ਦੇ ਸੈਂਕੜੇ ਮਰਦਾਂ-ਔਰਤਾਂ ਨੇ ਐਸ ਐਸ ਪੀ ਦਫਤਰ ਦਾ ਘਿਰਾਓ ਕੀਤਾ, ਐਸ ਐਸ ਪੀ ਨੇ ਖੁਦ ਸੀ ਆਈ ਏ ਸਟਾਫ ਦੇ ਐਸ ਆਈ ਦੀ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਡਿਊਟੀ ਲਾ ਕੇ ਜਨਤਾ ਦਾ ਗੁੱਸਾ ਸ਼ਾਂਤ ਕੀਤਾ। ਜਨਤਾ ਦੇ ਭਾਰੀ ਦਬਾਅ ਦੇ ਚੱਲਦਿਆਂ ਕੱਲ ਸ਼ਾਮ ਤੱਕ ਮੁਲਜ਼ਮਾਂ ਦੇ ਪਰਿਵਾਰਕ ਜੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤੇ ਤਿੰਨ ਮੁਲਜ਼ਮ ਵੀ ਗ੍ਰਿਫਤਾਰ ਕਰ ਲਏ, ਦੋ ਫਰਾਰ ਹਨ।