• Home »
  • ਅੱਜ ਦੀ ਖਬਰ
  • » ਫਰੋਜ਼ਨ ਬਾਬੇ ਦੀ ਸਮਾਧੀ ਜਾਂ ਮੌਤ ਪਹਿਲਾਂ ਫੈਸਲਾ ਇਸ ‘ਤੇ ਹੋਊ

ਫਰੋਜ਼ਨ ਬਾਬੇ ਦੀ ਸਮਾਧੀ ਜਾਂ ਮੌਤ ਪਹਿਲਾਂ ਫੈਸਲਾ ਇਸ ‘ਤੇ ਹੋਊ

-ਪੰਜਾਬੀਲੋਕ ਬਿਊਰੋ
ਫਰੋਜ਼ਨ ਬਾਬਾ ਸਮਾਧੀ ‘ਚ ਹੈ ਕਿ ਫੌਤ ਹੋ ਗਿਆ, ਕੋਰਟ ਪਹਿਲਾਂ ਇਸ ਮਾਮਲੇ ‘ਤੇ ਸੁਣਵਾਈ ਕਰੇਗੀ।
29 ਜਨਵਰੀ 2014 ਤੋਂ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਮਹਾਰਾਜ ਨੂੰ ਕਲੀਨੀਕਲੀ ਡੈਡ ਐਲਾਨਿਆ ਜਾ ਚੁੱਕਿਆ ਹੈ। ਪਰ ਸੰਸਥਾਨ ਦਾ ਕਹਿਣਾ ਹੈ ਕਿ ਮਹਾਰਾਜ ਗਹਿਨ ਸਮਾਧੀ ਵਿੱਚ ਹਨ। ਕੱਲ ਅਦਾਲਤ ਵਿੱਚ ਇਸ ‘ਤੇ ਜਿਰਾਹ ਹੋਈ ਕਿ ਜੇ ਆਸ਼ੂਤੋਸ਼ ਦੀ ਮੌਤ ਹੋ ਚੁੱਕੀ ਹੈ ਤਾਂ ਉਸ ਦਾ ਸਸਕਾਰ ਕਰਨ ਦਾ ਹੱਕ ਉਸ ਦੇ ਪੁੱਤ ਦਲੀਪ ਝਾਅ ਨੂੰ ਦਿੱਤਾ ਜਾਵੇ, ਜਾਂ ਗੋਆ ਦੀ ਚਰਚ ਵਾਂਗ ਸਮਾਧਈ ਹੀ ਰਹਿਣ ਦਿੱਤੀ ਜਾਵੇ। ਦਲੀਪ ਝਾਅ ਦੇ ਵਕੀਲ ਨੇ ਕਿਹਾ ਕਿ ਡੀ ਐਨ ਏ ਟੈਸਟ ਕਰਵਾ ਲਓ, ਜੇ ਦਲੀਪ ਆਸ਼ੂਤੋਸ਼ ਦਾ ਪੁੱਤ ਹੈ ਤਾਂ ਉਸ ਦੀ ਲਾਸ਼ ਪੁੱਤ ਦੇ ਹਵਾਲੇ ਕੀਤੀ ਜਾਵੇ ਤਾਂ ਜੋ ਉਹ ਅੰਤਮ ਰਸਮਾਂ ਕਰ ਸਕੇ, ਪਰ ਸੰਸਥਾ ਦਾ ਕਹਿਣਾ ਹੈ ਕਿ ਫਰਾਂਸ ਵਿੱਚ ਬੌਡੀ ਪ੍ਰੀਜ਼ਰਵ ਕਰਨ ਦਾ ਕਾਨੂੰਨ ਹੈ, ਭਾਰਤ ਵਿੱਚ ਨਹੀਂ, ਗੋਆ ਵਿੱਚ ਇਕ ਚਰਚ ਵਿੱਚ ਬੌਡੀ ਪ੍ਰੀਜ਼ਰਵ ਕੀਤੀ ਗਈ ਹੈ, ਜਿੱਥੇ ਲੋਕ ਸ਼ਰਧਾ ਪ੍ਰਗਟ ਕਰਨ ਆਉਂਦੇ ਨੇ। ਸ਼ੰਕਰਾਚਾਰੀਆ ਨੇ ਵੀ ਸਰਰ ਛੱਡ ਦਿੱਤਾ ਸੀ ਤੇ ਲੰਮੀ ਸਮਾਧੀ ਲਾਈ ਸੀ, ਪਰ ਫੇਰ ਪ੍ਰਗਟ ਹੋ ਗਏ।
ਕੋਰਟ ਨੇ ਫੈਸਲਾ ਸੁਣਾਉਣ ਦੀ ਬਜਾਏ ਕਿਹਾ ਹੈ ਕਿ ਪਹਿਲਾਂ ਜਾਂਚ ਕਰਾਂਗੇ ਕਿ ਆਸ਼ੂਤੋਸ਼ ਸਮਾਧੀ ਵਿੱਚ ਹੈ ਕਿ ਉਸ ਦੀ ਮੌਤ ਹੋ ਚੁੱਕੀ ਹੈ। ਪੰਜਾਬ ਦੀ ਬਾਦਲ ਸਰਕਾਰ ਨੇ ਪੱਲਾ ਝਾੜ ਲਿਆ ਹੈ ਤੇ ਕੋਰਟ ਨੂੰ ਕਹਿ ਦਿੱਤਾ ਹੈ ਕਿ ਸਾਡਾ ਇਸ ਮਸਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ।