ਨਸ਼ੇੜੀ ਪੁੱਤਾਂ ਨੇ ਕੀਤਾ ਪਿਓ ਦਾ ਕਤਲ

-ਪੰਜਾਬੀਲੋਕ ਬਿਊਰੋ
ਪੰਜਾਬ ਪਾਲਿਟਿਕਸ ਦੇ ਸਿਖਰ ਤੇ ਬੈਠੀ ਧਿਰ ਕਹਿੰਦੀ ਹੈ ਨਸ਼ਾ ਕਿੱਥੇ, ਪਬਲਿਕ ਤੇ ਵਿਰੋਧੀ ਐਵੇਂ ਰੌਲਾ ਪਾਉਂਦੇ ਨੇ..
ਪਰ ਸਮਾਣਾ ਦੇ ਨਿਜਾਮਨੀ ਵਾਲਾ ਪਿੰਡ ਵਿੱਚ ਦੋ ਸਕੇ ਭਰਾਵਾਂ ਨੇ ਲੰਘੇ ਵੀਰਵਾਰ ਆਪਣੇ ਪਿਓ ਤੋਂ ਚਿੱਟੇ ਲਈ ਪੈਸੇ ਮੰਗੇ, ਪਿਤਾ ਨੇ ਮਨਾ ਕਰ ਦਿੱਤਾ, ਤਾਂ ਦੋਵਾਂ ਭਰਾਵਾਂ ਨੇ ਕੁੱਟ ਕੁੱਟ ਕੇ ਪਿਓ ਨੂੰ ਅੱਧਮਰਿਆ ਕਰ ਦਿੱਤਾ, ਤੀਜਾ ਪੁੱਤ ਨਸ਼ੇ ਤੋਂ ਬਚਿਆ ਹੈ, ਉਹ ਪਿਓ ਨੂੰ ਹਸਪਤਾਲ ਲੈ ਗਿਆ, ਜਿੱਥੇ ਐਤਵਾਰ ਨੂੰ ਪਿਤਾ ਨੇ ਦਮ ਤੋੜ ਦਿੱਤਾ। ਕਾਤਲ ਪੁੱਤ ਫਰਾਰ ਨੇ।