ਟੈਂਕੀ ‘ਤੇ ਚੜੇ ਬੇਰੁਜ਼ਗਾਰ ਨੇ ਅੱਗ ਲਾਈ

-ਪੰਜਾਬੀਲੋਕ ਬਿਊਰੋ
ਪੰਜਾਬ ਦੇ ਹਾਕਮ ਪੌਲੀਟੀਸ਼ੀਅਨ ਕਹਿੰਦੇ ਨੇ ਕਿ ਵਿਕਾਸ ਦੇ ਨੌਂਅ ‘ਤੇ ਤੀਜੀ ਵਾਰ ਵੀ ਸੱਤਾ ਹਾਸਲ ਕਰਾਂਗੇ। ਲੱਖਾਂ ਨੌਕਰੀਆਂ ਦੇ ਚੁੱਕੇ ਹਾਂ..
ਕੱਲ ਬਠਿੰਡਾ ਵਿੱਚ ਗੋਲ ਡਿੱਗੀ ਕੋਲ  ਪਾਣੀ ਦੀ ਟੈਂਕੀ ‘ਤੇ ਚੜੇ ਬੇਰੁਜ਼ਗਾਰ ਈ ਜੀ ਐਸ ਵਲੰਟੀਅਰ ਨਿਸ਼ਾਂਤ ਕਪੂਰਥਲਾ ਨੇ ਪੈਟਰੋਲ ਪਾ ਕੇ ਅੱਗ ਲਾ ਲਈ, ਨਾਲ ਦੇ ਸਾਥੀਆਂ ਨੇ ਤੁਰੰਤ ਕੰਬਲ ਤੇ ਮਿੱਟੀ ਪਾ ਕੇ ਅੱਗ ਬੁਝਾ ਦਿੱਤੀ, ਨਿਸ਼ਾਂਤ ਨੂੰ ਕੁਝ ਜ਼ਖਮ ਆਏ ਨੇ, ਉਸ ਨੇ ਇਲਾਜ ਖਾਤਰ ਟੈਂਕੀ ਤੋਂ ਹੇਠਾਂ ਉਤਰਨ ਤੋਂ ਮਨਾ ਕਰ ਦਿੱਤਾ। ਇਥੇ 25 ਦਿਨਾਂ ਤੋਂ ਟੈਂਕੀ ‘ਤੇ ਚੜ ਕੇ ਰੋਸ ਵਿਖਾਵਾ ਕਰ ਰਹੇ ਈ ਜੀ ਐਸ ਵਲੰਟੀਅਰ ਪੱਕੀ ਨੌਕਰੀ ਦੀ ਮੰਗ ਕਰ ਰਹੇ ਨੇ। ਪਰ ਸਰਕਾਰ ਨੇ ਲਾਰਾਲੱਪਾ ਹੀ ਲਾਈ ਰੱਖਿਆ ਹੈ, ਕੱਲ ਦੀ ਕੈਬਨਿਟ ਵਿੱਚ ਵੀ ਹਜਾਰਾਂ ਸੰਘਰਸ਼ ਕਰ ਰਹੇ ਬੇਰੁਜ਼ਗਾਰਾਂ ਲਈ ਕੋਈ ਐਲਾਨ ਨਹੀਂ ਕੀਤਾ।