ਭਾਈ ਗੁਰਦੀਪ ਸਿੰਘ ਬਠਿੰਡਾ ਗ੍ਰਿਫਤਾਰ

ਸਰਬੱਤ ਖਾਲਸਾ ‘ਤੇ ਰੋਕ ਲਈ ਫੜੋਫੜੀ ਜਾਰੀ
-ਪੰਜਾਬੀਲੋਕ ਬਿਊਰੋ
8 ਦਸੰਬਰ ਨੂੰ ਹੋਣ ਵਾਲੇ ਸਰਬੱਤ ਖਾਲਸਾ ‘ਤੇ ਸੂਬਾ ਸਰਕਾਰ ਦੀ ਰੋਕ ਲੱਗਦੀ ਨਜ਼ਰ ਆ ਰਹੀ ਹੈ। ਤਲਵੰਡੀ ਸਾਬੋ ‘ਚ ਕਰਵਾਏ ਜਾ ਰਹੇ ਸਰਬੱਤ ਖਾਲਸਾ ‘ਤੇ ਪੰਜਾਬ ਸਰਕਾਰ ਵਲੋਂ ਮੁੜ ਸਖਤੀ ਕਰ ਦਿੱਤੀ ਗਈ ਹੈ।  ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਸਾਥੀਆਂ ਸਮੇਤ ਮੌੜ ਮੰਡੀ ਦੇ ਪੁਲਸ ਥਾਣੇ ‘ਚ ਭੇਜ ਦਿੱਤਾ ਹੈ।   ਦੂਜੇ ਪਾਸੇ ਡੀ. ਸੀ. ਬਠਿੰਡਾ ਨੂੰ ਪੱਤਰ ਸੌਂਪਣ ਗਏ ਚਮਕੌਰ ਸਿੰਘ ਭਾਈਰੂਪਾ ਅਤੇ ਬਾਬਾ ਸੁਖਦੇਵ ਸਿੰਘ ਜੋਗਾਨੰਦਾ ਜ਼ਿਲਾ ਪ੍ਰਧਾਨ  ਯੂਨਾਈਟਿਡ ਅਕਾਲੀ ਦਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਸਰਕਾਰ ਵਲੋਂ ਸਰਬੱਤ ਖਾਲਸਾ ਰੋਕਣ ਦੇ ਲੱਖ ਯਤਨਾਂ ਦੇ ਬਾਵਜੂਦ ਪ੍ਰਬੰਧਕਾਂ ਵਲੋਂ ਸਰਬੱਤ ਖਾਲਸਾ ਵਾਲੀ ਜਗਾ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਕੇ ਸਮਾਗਮ ਦਾ ਆਗਾਜ਼ ਕਰ ਦਿੱਤਾ ਗਿਆ ਹੈ।
ਓਧਰ ਸਰਬੱਤ ਖਾਲਸਾ ‘ਤੇ ਰੋਕ ਲਗਾਉਣ ਦੀ ਕੋਸ਼ਿਸ਼ ਤਹਿਤ ਗ੍ਰਿਫਤਾਰ ਕੀਤੇ ਪੰਥਕ ਆਗੂਆਂ ਦੀ ਰਿਹਾਈ ਦੀ ਮੰਗ ਕਰਦਿਆਂ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਆਪਣੇ ਸਾਥੀਆਂ ਸਮੇਤ ਸਥਾਨਕ ਪੰਜਾਬ ਮੰਡੀ ਬੋਰਡ ਦੀ ਟੈਂਕੀ ‘ਤੇ ਚੜ ਗਏ ਅਤੇ ਸੂਬਾ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।