ਬਾਦਲਾਂ ਦੀ ਬੱਸ ਨੇ ਲਈਆਂ ਦੋ ਹੋਰ ਜਾਨਾਂ

ਤੇਜ਼ ਰਫਤਾਰੀ ਤੋਂ ਵਰਜਦੀਆਂ ਰਹੀਆਂ ਸਵਾਰੀਆਂ
-ਪੰਜਾਬੀਲੋਕ ਬਿਊਰੋ
ਹੁਸ਼ਿਆਰਪੁਰ ਦਸੂਹਾ ਸੜਕ ‘ਤੇ ਕੱਲ ਦੁਪਹਿਰੇ ਇਕ ਤੇਜ਼ ਰਫਤਾਰ ਬੱਸ ਨੇ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ, ਓਵਰ ਸਪੀਡ ਬੱਸ ਬੇਕਾਬੂ ਹੋ ਕੇ ਟੱਕਰ ਮਗਰੋਂ ਛੱਪੜ ‘ਚ ਜਾ ਡਿੱਗੀ, ਮੋਟਰਸਾਈਕਲ ਸਵਾਰ ਦੋਵੇਂ ਵਿਅਕਤੀ ਥਾਏਂ ਦਮ ਤੋੜ ਗਏ, ਮ੍ਰਿਤਕਾਂ ਦੀ ਪਛਾਣ ਰਾਊਵਾਲ ਪਿੰਡ ਦੇ 45 ਸਾਲਾ ਮੰਗਤ ਰਾਮ ਤੇ ਭੁਲਾਣਾ ਦੇ 60 ਸਾਲਾ ਬਲਬੀਰ ਸਿੰਘ ਵਜੋਂ ਹੋਈ, ਬੱਸ ਵਿੱਚ ਬੈਠੀਆਂ ਸਵਾਰੀਆਂ ਵਿਚੋਂ 14 ਨੂੰ ਵਾਹਵਾ ਸੱਟਾਂ ਵੱਜੀਆਂ, ਸਵਾਰੀਆਂ ਹਾਦਸੇ ਤੋਂ ਪਹਿਲਾਂ ਡਰਾਈਵਰ ਨੂੰ ਕਹਿੰਦੀਆਂ ਰਹੀਆਂ ਕਿ ਭਾਜੀ ਬੱਸ ਹੌਲੀ ਚਲਾਓ, ਤਾਂ ਕੰਡਕਟਰ ਨੇ ਦਬਕੇ ਮਾਰੇ ਕਿ ਸਾਡਾ ਰੋਜ਼ ਦਾ ਕੰਮ ਐ, ਚੁੱਪ ਕਰਕੇ ਬਹਿ ਜਾਓ.. ਹਾਦਸੇ ਮਗਰੋਂ ਡਰਾਈਵਰ ਭੱਜ ਗਿਆ।
ਪੁਲਿਸ ਕਹਿੰਦੀ ਜਲਦੀ ਕਾਬੂ ਕਰ ਲਾਂਗੇ..
ਬੱਸ ਕੀਹਦੀ ਸੀ, ਦੱਸਣ ਦੀ ਲੋੜ ਤਾਂ ਨਹੀਂ ਪਰ ਫੇਰ ਵੀ ਖਬਰਾਂ ‘ਚ ਨੌਂਅ ਆ ਚੁੱਕਿਐ ਤਾਂ ਦੱਸ ਦਿੰਦੇ ਆਂ.. ਬੱਸ ਹੈਗੀ ਐ ਵੱਡਿਆਂ ਦੀ..  ਅਜ਼ਾਦ ਬੱਸ ਸਰਵਿਸ, ਅੰਕੜੇ ਦੱਸਦੇ ਨੇ ਕਿ ਬਾਦਲਾਂ ਦੀ ਮਾਲਕੀ ਵਾਲੀਆਂ ਬੇਕਾਬੂ ਬੱਸਾਂ ਚਾਰ ਮਹੀਨਿਆਂ ‘ਚ 7 ਜਾਨਾਂ ਲੈ ਚੁੱਕੀਆਂ ਨੇ।