ਐਨ ਡੀ ਟੀ ਵੀ ਬੈਨ ਦਾ ਮੁੱਦਾ

ਸੁਪਰੀਮ ਕੋਰਟ ‘ਚ ਸੁਣਵਾਈ ਦੋ ਮਹੀਨੇ ਬਾਅਦ
-ਪੰਜਾਬੀਲੋਕ ਬਿਊਰੋ
ਮੋਦੀ ਸਰਕਾਰ ਵਲੋਂ ਐਨ ਡੀ ਟੀ ਵੀ ਦੇ ਪ੍ਰਸਾਰਨ ‘ਤੇ ਇਕ ਦਿਨਾ ਬੈਨ ਲਾਉਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ ‘ਚ ਸੁਣਵਾਈ 2 ਮਹੀਨਿਆਂ ਲਈ ਟਲ ਗਈ ਹੈ। ਕੋਰਟ ਤੋਂ ਕੇਂਦਰ ਸਰਕਾਰ ਨੇ ਅੱਠ ਹਫਤਿਆਂ ਦਾ ਸਮਾਂ ਮੰਗਿਆ, ਤੇ ਕੋਰਟ ਨੇ ਦੇ ਦਿੱਤਾ। ਐਨ ਡੀ ਟੀ ਵੀ ਨੇ ਭਾਰਤ ਨਾਲ ਅਪਲਿੰਕ ਕਰਨ ਵਾਲੇ ਟੈਲੀਵਿਜ਼ਨ ਚੈਨਲਾਂ ਦੀ ਗਾਈਡਲਾਈਨ ਦੇ 5 ਤੇ 8 ਦੇ ਨਾਲ ਨਾਲ ਕੇਬਲ ਟੀ ਵੀ ਨੈਟਵਰਕ ਰੈਗੂਲੇਸ਼ਨ ਐਕਟ 1995 ਦੀ ਧਾਰਾ 20 ਨੂੰ ਚੁਣੌਤੀ ਦਿੱਤੀ ਹੈ, ਤੇ ਕਿਹਾ ਹੈ ਕਿ ਇਹ ਸੰਵਿਧਾਨ ਦੇ ਆਰਟੀਕਲ 14 ਤੇ 19 (1) () ਦੀ ਉਲੰਘਣਾ ਹੈ. ਪਟੀਸ਼ਨ ਵਿੱਚ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ 9 ਨਵੰਬਰ ਦੇ ਐਨ ਡੀ ਟੀ ਵੀ ਦੇ ਪ੍ਰਸਾਰਨ ‘ਤੇ ਰੋਕ ਲਾਉਣ ਦੇ ਆਦੇਸ਼  ਨੂੰ ਵੀ ਚੁਣੌਤੀ ਦਿੱਤੀ ਗਈ ਹੈ।