ਮੋਦੀ ਦੀ ਲੰਗਰ ਸੇਵਾ..

-ਪੰਜਾਬੀਲੋਕ ਬਿਊਰੋ
ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਹੋਏ ‘ਹਾਰਟ ਆਫ ਏਸ਼ੀਆ’ ਸੰਮੇਲਨ ਵਿੱਚ ਸ਼ਾਮਲ ਹੋਣ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਮਗਰੋਂ ਲੰਗਰ ਵਿੱਚ ਜਾਣਾ ਤੇ ਹੈਰੀਟੇਜ਼ ਵਾਕ ਕਰਨਾ ਪਹਿਲਾਂ ਤੋਂ ਤੈਅ ਨਹੀਂ ਸੀ। ਅਚਾਨਕ ਹੀ ਲਏ ਗਏ ਇਸ ਫੈਸਲੇ ਨੇ ਸੁਰੱਖਿਆ ਮੁਲਾਜ਼ਮਾਂ ਨੂੰ ਭਾਜੜਾਂ ਪਾਈ ਰੱਖੀਆਂ। ਸੂਤਰਾਂ ਮੁਤਾਬਕ ਮੋਦੀ ਪਹਿਲਾਂ ਸਿਰਫ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸਨ ਪਰ ਉੱਥੇ ਪਹੁੰਚਦੇ ਹੀ ਉਹਨਾਂ ਨੇ ਅਚਾਨਕ ਹੈਰੀਟੇਜ਼ ਵਾਕ ਕਰਨ ਤੇ ਲੰਗਰ ਵਿੱਚ ਜਾਣ ਦਾ ਮਨ ਬਣਾ ਲਿਆ। ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਜਾਣਕਾਰੀ ਨਹੀਂ ਸੀ।  ਮੋਦੀ ਦੇ ਮਨ ਵਿੱਚ ਵਿਚਾਰ ਅਚਾਨਕ ਆਇਆ ਸੀ।  ਇਸ ‘ਤੇ ਨਾ ਸਿਰਫ ਸੁਰੱਖਿਆ ਕਰਮੀਆਂ ਨੂੰ ਪ੍ਰੇਸ਼ਾਨੀ ਹੋਈ ਬਲਕਿ ਉਹਨਾਂ ਨਾਲ ਹਾਜ਼ਰ ਲੋਕਾਂ ਨੂੰ ਵੀ ਹੈਰਾਨੀ ਹੋਈ।  ਮੋਦੀ ਨੇ ਸੰਗਤਾਂ ਨੂੰ ਲੰਗਰ ਵਰਤਾਇਆ ਸੀ। ਮੱਥਾ ਟੇਕਣ ਸਮੇਂ ਵੀ ਤੇ ਲੰਗਰ ਸੇਵਾ ਵੇਲੇ ਵੀ ਮੋਦੀ ਨੇ ਸਿਰ ‘ਤੇ ਟੋਪੀ ਪਾਈ ਹੋਈ ਸੀ, ਜੋ ਰਹਿਤ ਮਰਿਆਦਾ ਦੀ ਉਲੰਘਣਾ ਸੀ, ਵਿਵਾਦ ਹੋ ਰਿਹਾ ਹੈ, ਪਰ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਨੁਮਾਇੰਦੇ ਤੇ ਬਾਦਲਕੇ ਇਸ ਮੁੱਦੇ ‘ਤੇ ਘੇਸਲ ਵੱਟ ਕੇ ਬੈਠ ਗਏ ਹਨ।