ਟਾਈਮ ਪਰਸਨ ਆਫ ਦਿ ਯੀਅਰ ਚੋਣ ‘ਚ ਮੋਦੀ ਅੱਗੇ

-ਪੰਜਾਬੀਲੋਕ ਬਿਊਰੋ
ਪੀ ਐਮ ਮੋਦੀ ਇਸ ਸਾਲ ਦੇ ਟਾਈਮ ਪਰਸਨ ਆਫ ਦਿ ਯੀਅਰ ਦੇ ਰੀਡਰਜ਼ ਪੋਲ ਵਿੱਚ ਜਿੱਤ ਗਏ ਹਨ, ਅਮਰੀਕਾ ਦੀ ਟਾਈਮ ਮੈਗਜ਼ੀਨ ਵਲੋਂ ਕਰਵਾਏ ਜਾਂਦੇ ਇਸ ਪੋਲ ਦਾ ਅਧਿਕਾਰਤ ਐਲਾਨ 7 ਦਸੰਬਰ ਨੂੰ ਕੀਤਾ ਜਾਣਾ ਹੈ। ਮੋਦੀ ਨੇ ਬਰਾਕ ਓਬਾਮਾ ਤੇ ਡੋਨਾਲਡ ਟਰੰਪ ਨੂੰ ਪਛਾੜ ਕੇ ਜਿੱਤ ਹਾਸਲ ਕੀਤੀ ਹੈ। ਟਾਈਮ ਮੈਗਜ਼ੀਨ ਵਲੋਂ ਹਰ ਸਾਲ ਦੁਨੀਆ ਦੀ ਸਭ ਤੋਂ ਵੱਧ ਪ੍ਰਭਾਵਸ਼ਾਲੀ ਹਸਤੀ ਦੀ ਇਸ ਪੋਲ ਜ਼ਰੀਏ ਚੋਣ ਕੀਤੀ ਜਾਂਦੀ ਹੈ, ਹਰ ਸਾਲ ਚੰਗੇ ਜਾਂ ਬੁਰੇ ਕਾਰਨਾਂ ਕਰਕੇ ਮਸ਼ਹੂਰ ਰਹਿਣ ਵਾਲੇ ਵਿਅਕਤੀ ਨੂੰ ਇਹ ਸਨਮਾਨ ਮਿਲਦਾ ਹੈ। ਤੇ ਮੋਦੀ ਲਗਾਤਾਰ ਚੌਥੀ ਵਾਰ ਇਸ ਦੇ ਦਾਅਵੇਦਾਰਾਂ ਵਿੱਚ ਸ਼ੁਮਾਰ ਹੋਏ ਹਨ।