ਜੈਲਲਿਤਾ ਦੀ ਹਾਲਤ ਗੰਭੀਰ

-ਪੰਜਾਬੀਲੋਕ ਬਿਊਰੋ

ਅਪੋਲੋ ਹਸਪਤਾਲ ਨੇ ਮੁੱਖ ਮੰਤਰੀ ਜੈਲਲਿਤਾ ਦੀ ਸਿਹਤ ਸੰਬੰਧੀ ਜਾਰੀ ਕੀਤੇ ਹੈਲਥ ਬੁਲੇਟਿਨ ‘ਚ ਖ਼ੁਲਾਸਾ ਕੀਤਾ ਕਿ ਉਨ੍ਹਾਂ ਦੀ ਹਾਲਤ ਗੰਭੀਰ ਹੈ। ਕੇਂਦਰੀ ਸਿਹਤ ਮੰਤਰੀ ਜੇ.ਪੀ.ਨੱਢਾ ਨੇ ਟਵੀਟ ਜਾਰੀ ਕਰਦਿਆਂ ਕਿਹਾ ਹੈ ਕਿ ਤਾਮਿਲਨਾਡੂ ਦੀ ਮੁੱ ਮੰਤਰੀ ਜੈਲਲਿਤਾ ਹੁਣ ਖ਼ਤਰੇ ਤੋਂ ਬਾਹਰ ਹਨ। ਜੈਲਲਿਤਾ ਦੀ ਸਿਹਤ ਖ਼ਰਾਬ ਹੋਣ ਦੀ ਖ਼ਬਰ ਸੁਣਕੇ ਏ.ਆਈ.ਏ.ਡੀ.ਐੱਮ.ਕੇ ਦੇ ਇੱਕ ਵਰਕਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।  ਜੈਲਲਿਤਾ ਨੂੰ  ਦਿਲ ਦਾ ਦੌਰਾ ਪੈ ਗਿਆ । ਉਹ ਇੱਥੋਂ ਦੇ ਅਪੋਲੋ ਹਸਪਤਾਲ ‘ਚ ਪਿਛਲੇ ਕਈ ਦਿਨਾਂ ਤੋਂ ਦਾਖਲ ਹਨ। ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਜੈਲਲਿਤਾ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਮਾਹਿਰ ਡਾਕਟਰ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਨ। ਅੰਮਾ ਨੂੰ 74 ਦਿਨਾਂ ਦੇ ਅੰਦਰ ਦੂਜੀ ਵਾਰ ਦਿਲ ਦਾ ਦੌਰਾ ਪਿਆ ਹੈ। ਹਸਪਤਾਲ ਦੇ ਬਾਹਰ ਅੰਮਾ ਦੇ ਸਮਰਥਕਾਂ ਦੀ ਭੀੜ ਜਮ੍ਹਾ ਹੋਣੀ ਸ਼ੁਰੂ ਹੋ ਗਈ ਹੈ। ਭਾਰੀ ਗਿਣਤੀ ‘ਚ ਲੋਕ ਹਸਪਤਾਲ ਦੇ ਬਾਹਰ ਖੜ੍ਹੇ ਹਨ ਅਤੇ ਅੰਮਾ ਦੇ ਸਿਹਤਮੰਦ ਹੋਣ ਦੀ ਕਾਮਨਾ ਕਰ ਰਹੇ ਹਨ। ਹਸਪਤਾਲ ਦੇ ਬਾਹਰ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜਿਸ ਨੂੰ ਕਾਬੂ ‘ਚ ਰੱਖਣ ਲਈ ਪੁਲਸ ਅਤੇ ਫੌਜ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਸ ਰਾਤ ਤੋਂ ਲੋਕਾਂ ਨੂੰ ਕੰਟਰੋਲ ਕਰਨ ‘ਚ ਜੁਟੀ ਹੋਈ ਹੈ। ਹਸਪਤਾਲ ਵੱਲ ਜਾਣ ਵਾਲੀ ਮੁੱਖ ਸੜਕ ਬੰਦ ਕਰ ਦਿੱਤੀ ਗਈ ਹੈ। ਹਸਪਤਾਲ ਦੇ ਨੇੜੇ-ਤੇੜੇ ਬੈਰੀਕੇਡ ਲਾਏ ਗਏ ਹਨ ਅਤੇ ਨੇੜੇ ਦੀਆਂ ਸੜਕਾਂ ‘ਤੇ ਪੁਲਸ ਦੀ ਮੌਜੂਦਗੀ ਹੈ। ਸਕੂਲਾਂ ਅਤੇ ਕਾਲਜਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਹਸਪਤਾਲ ਦੇ ਬਾਹਰ ਜੁਟੇ ਸਮਰਥਕਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਹਰ ਕੋਈ ਉਨ੍ਹਾਂ ਦੇ ਚੰਗੀ ਸਿਹਤ ਦੀ ਕਾਮਨਾ ਕਰ ਰਿਹਾ ਹੈ। ਮਾਹਰ ਡਾਕਟਰਾਂ ਦੀ ਟੀਮ ਦੀ ਨਿਗਰਾਨੀ ‘ਚ ਜੈਲਲਿਤਾ ਦਾ ਇਲਾਜ ਚੱਲ ਰਿਹਾ ਹੈ। ਜੈਲਲਿਤਾ ਨੂੰ ਸੀ.ਸੀ.ਯੂ. ‘ਚ ਨਕਲੀ ਸਾਹ ਪ੍ਰਣਾਲੀ ‘ਤੇ ਰੱਖਿਆ ਗਿਆ ਹੈ।