ਅੰਤਰਰਾਸ਼ਟਰੀ ਵਲੰਟੀਅਰ ਦਿਵਸ ਮੌਕੇ ਸਮਾਗਮ

-ਪੰਜਾਬੀਲੋਕ ਬਿਊਰੋ
ਅੱਜ ਅੰਤਰਰਾਸ਼ਟਰੀ ਵਲੰਟੀਅਰ ਦਿਵਸ ਦੇ ਮੌਕੇ ਨਹਿਰੂ ਯੁਵਾ ਕੇਂਦਰ ਜਲੰਧਰ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਵਲੋਂ  ਨਹਿਰੂ ਯੁਵਾ ਦਫਤਰ ਵਿਖੇ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰ ਨੇ ਭਾਗ ਲਿਆ। ਇਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਜ਼ਿਲਾ ਯੂਥ ਕੋਆਰਡੀਨੇਟ ਸ੍ਰੀ ਸੈਮਸਨ ਮਸੀਹ ਨੇ ਦੱਸਿਆ ਕਿ ਸਮਾਜਿਕ ਅਤੇ ਆਰਥਿਕ ਵਿਕਾਸ ਨੂੰ ਮੁੱਖ ਰੱਖਦਿਆਂ ਹੋਇਆ  ਦਿੰਦਿਆਂ ਹੋਇਆ ਸਯੂਕਤ ਰਾਸ਼ਟਰ ਵਲੋਂ 5 ਦਸੰਬਰ 1985 ਨੂੰ ਅੰਤਰ ਰਾਸ਼ਟਰੀ ਵਲੰਟੀਅਰ ਦਿਵਸ ਮਨਾਉਣ ਦੀ ਸੁਰਆਤ ਕੀਤੀ ਗਈ ਸੀ, ਤਾਂ ਜੋ  ਸਮਾਜਿਕ ਤੇ ਆਰਥਿਕ ਵਿਕਾਸ ਲਈ ਨਿਸਵਾਰਥ ਸੇਵਾ ਭਾਵਨਾਂ ਮਨੁੱਖਤਾ ਮਾਨਵਤਾਂ ਦੀ ਸੇਵਾ ਕਰਨ ਵਾਲੇ ਵਲੰਟੀਅਰ ਨੂੰ ਸਰਕਾਰੀ ਅਤੇ ਗੈਰ-ਸਰਕਾਰੀ ਸਸਥਾਵਾਂ ਨਾਲ ਮਿਲ ਕੇ ਮੋਕਾ ਦਿੱਤਾ ਜਾਵੇ ਤਾਂ ਜੋ ਵਲੰਟੀਅਰ ਦੇ ਯੰਤਨਾਂ ਸਾਦਕੇ ਵਿਕਾਸ ਦੀ ਰਫਤਾਰ ਨੂੰ ਨੂੰ ਹੋਰ ਮਜ਼ਬੂਤ ਕਰਨਾ ਹੈ। ਉਹਨਾਂ ਦੱਸਿਆ ਕਿ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ( ਭਾਰਤ ਸਰਕਾਰ ) ਪੂਰੇ ਦੇਸ਼ ਭਰ ਵਿਚ ਨਹਿਰੂ ਯੁਵਾਂ ਕੇਂਦਰ ਰਾਹੀ 20 ਹਜਾਰ ਵਲੰਟੀਅਰ ਤਾਇਨਾਤ ਕਰਦਾ ਹੈ ਤਾਂ ਜੋ ਯੂਥ ਕਲੱਬਾ ਰਾਂਹੀ ਨੌਜਵਾਨਾਂ ਨੂੰ ਸਮਾਜਿਕ ਤੇ ਆਰਥਿਕ ਵਿਕਾਸ ਦੇ ਕਾਰਜਾਂ ਵਿਚ ਟ੍ਰੇਨਿੰਗ ਦੇ ਕੇ ਦੇਸ਼ ਦੇ ਵਿਕਾਸ ਦੇ ਕਾਰਜਾਂ ਨੂੰ ਹੋਰ ਤੇਜ਼ ਕੀਤਾ ਜਾ ਸਕੇ। ਇਸ ਮੌਕੇ ਤੇ ਵਲੰਟੀਅਰ ਸ੍ਰੀ ਸਤਨਾਮ ਸਿੰਘ, ਅਮਨਦੀਪ ਕੌਰ, ਪਰਮਜੀਤ, ਰਿਪਨ ਕੁਮਾਰ, ਜਸਪ੍ਰੀਤ, ਰਜਨੀ ਬਾਲਾ, ਸਪਨਾ, ਸ਼ਮੂਸ਼ਦੀਨ, ਬਲਬੀਰ ਸਿੰਘ , ਗੁਰਵਿੰਦਰ ਸਿੰਘ ਅਤੇ ਹੋਰ ਵਲੰਟੀਅਰ ਹਾਜ਼ਰ ਸਨ।