• Home »
  • ਅੱਜ ਦੀ ਖਬਰ
  • » ਇਨਸਾਫ ਲੈਣ ਲਈ ਪ੍ਰਵਾਸੀ ਚੜਿਆ ਪਾਣੀ ਵਾਲੀ ਟੈਂਕੀ ‘ਤੇ

ਇਨਸਾਫ ਲੈਣ ਲਈ ਪ੍ਰਵਾਸੀ ਚੜਿਆ ਪਾਣੀ ਵਾਲੀ ਟੈਂਕੀ ‘ਤੇ

-ਪੰਜਾਬੀਲੋਕ ਬਿਊਰੋ
ਇਕ ਪ੍ਰਵਾਸੀ ਪੰਜਾਬੀ ਨੂੰ ਆਪਣੇ ਭਰਾ ਤੇ ਪਿਤਾ ਨਾਲ ਜ਼ਮੀਨੀ ਝਗੜੇ ‘ਚ ਇਨਸਾਫ ਲੈਣ ਲਈ ਪਾਣੀ ਵਾਲੀ ਟੈਂਕੀ ‘ਤੇ ਚੜਨ ਨੂੰ ਮਜਬੂਰ ਹੋਣਾ ਪਿਆ ਹੈ। ਮਾਮਲਾ ਬਰਨਾਲਾ ਜ਼ਿਲੇ ਦੇ ਫਰਵਾਹੀ ਪਿੰਡ ਦਾ ਹੈ, ਜਿਥੇ  ਐਨ.ਆਰ.ਆਈਜ਼ ਜੋਧਾ ਸਿੰਘ ਦਾ ਚਾਰ ਸਾਲਾਂ ਤੋਂ ਆਪਣੇ ਭਰਾ ਤੇ ਪਿਤਾ ਨਾਲ ਜ਼ਮੀਨ ਦਾ ਝਗੜਾ ਚੱਲ ਰਿਹਾ ਹੈ।  ਉਸ ਨੇ ਆਪਣੇ ਭਰਾ ‘ਤੇ ਧੋਖਾਧੜੀ ਦੇ ਮਾਮਲੇ ਵੀ ਦਰਜ ਕਰਵਾਏ ਹਨ ਪਰ ਪੁਲਿਸ ਵੱਲੋਂ ਉਹਨਾਂ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ। ਥੱਕ ਹਾਰ ਕੇ ਉਹ ਵਾਟਰ ਵਰਕਸ ਦੀ ਟੈਂਕੀ ‘ਤੇ ਜਾ ਚੜਿਆ। ਦੂਜੇ ਪਾਸੇ ਬਰਨਾਲਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਵੱਲੋਂ ਦੋਹਾਂ ਭਰਾਵਾਂ ਦੇ ਕਈ ਵਾਰ ਸਮਝੌਤੇ ਕਰਵਾਏ ਹਨ ਪਰ ਇਹ  ਸਮਝੌਤੇ ਤੋੜ ਦਿੰਦੇ ਹਨ। ਪੁਲਿਸ ਅਦਾਲਤਾਂ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਹੀ ਕਾਰਵਾਈ ਕਰ ਸਕਦੀ ਹੈ। ਫਿਰ ਵੀ ਮਾਮਲਾ ਨਿਪਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।