ਕੇਜਰੀਵਾਲ ਮੋਦੀ ਦੇ ਨਾਅਰੇ ਲਾਉਣ ਨੂੰ ਤਿਆਰ..

ਬਸ਼ਰਤੇ ਕਿ..
-ਪੰਜਾਬੀਲੋਕ ਬਿਊਰੋ
ਨੋਟਬੰਦੀ ਬਾਰੇ ਗੱਲ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜੇਕਰ ਨੋਟਬੰਦੀ ਭ੍ਰਿਸ਼ਟਾਚਾਰ ਤੇ ਕਾਲਾਧਨ ਖਤਮ ਕਰ ਦੇਵੇ ਤਾਂ ਉਹ ਮੋਦੀ ਮੋਦੀ ਦੇ ਨਾਅਰੇ ਲਾਉਣਗੇ। ਕੇਜਰੀਵਾਲ ਨੇ ਆਪਣੀ ਮੰਗ ਦੁਹਰਾਈ ਕਿ ਪੀ ਐਮ ਇਹ ਫੈਸਲਾ ਵਾਪਸ ਲੈਣ ਨਹੀਂ ਤਾਂ ਦੇਸ਼ ਦੀ ਅਰਥ ਵਿਵਸਥਾ ਬਰਬਾਦ ਹੋ ਜਾਵੇਗੀ।  ਉਹਨਾਂ ਕਿਹਾ ਕਿ ਪੀ ਐਮ ਖੁਦ ਤਾਂ ਦਿਨ ਵਿੱਚ ਕਈ ਵਾਰ ਕੱਪੜੇ ਬਦਲਦੇ ਨੇ, ਪਰ ਦੇਸ਼ ਵਾਸੀਆਂ ਨੂੰ ਨੋਟਬੰਦੀ ਕਰਕੇ ਕਦੇ ਕਦੇ ਤਿਆਗ ਕਰਨ ਦਾ ਪ੍ਰਵਚਨ ਸੁਣਾਉਂਦੇ ਨੇ, ਪਹਿਲਾਂ ਤਿਆਗ ਨੂੰ ਖੁਦ ਤੇ ਲਾਗੂ ਕਰਕੇ ਦਿਖਾਉਣ। ਜਦਕਿ ਨੋਟਬੰਦੀ ਨਾਲ ਕਿਸਾਨ, ਮਜ਼ਦੂਰ, ਕਾਰੋਬਾਰੀ ਬਰਬਾਦ ਹੋ ਗਏ, ਲੋਕ ਆਪਣੀ ਨੌਕਰੀ ਗਵਾ ਰਹੇ ਨੇ। ਕੇਜਰੀਵਾਲ ਨੇ ਕਿਹਾ ਅਸੀਂ ਮੋਦੀ ਜੀ ਦੇ ਸਵੱਛ ਭਾਰਤ ਅਭਿਆਨ, ਯੋਗ ਦਿਵਸ, ਸਰਜੀਕਲ ਸਟ੍ਰਾਈਕ ਦਾ ਸਵਾਗਤ ਕੀਤਾ ਸੀ, ਪਰ ਨੋਟਬੰਦੀ ਗਲਤ ਹੈ, ਇਸ ਦਾ ਵਿਰੋਧ ਕਰਾਂਗੇ।