ਬਾਦਲ ਦਲ ਨੇ ਐਲਾਨੇ ਚਾਰ ਹੋਰ ਉਮੀਦਵਾਰ

-ਪੰਜਾਬੀਲੋਕ ਬਿਊਰੋ
ਪੰਜਾਬ ਵਿਧਾਨ ਸਭਾ ਚੋਣਾਂ 2017 ਲਈ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚਾਰ ਹੋਰ ਵਿਧਾਨ ਸਭਾ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ । ਜਿਹਨਾਂ ਵਿੱਚ ਮੋਗਾ ਤੋ ਬਰਜਿੰਦਰ ਸਿੰਘ ਮੱਖਣ ਬਰਾੜ . ਸ੍ਰੀ ਹਰਗੋਬਿੰਦ ਸਾਹਿਬ ਤੋ ਮਨਜੀਤ ਸਿੰਘ, ਜੰਡਿਆਲਾ ਗੁਰੂ ਤੋ ਡਾ. ਦਲਵੀਰ ਸਿੰਘ ਵੇਰਕਾ, ਬਾਬਾ ਬਕਾਲਾ ਤੋ ਮਲਕੀਤ ਸਿੰਘ ਸ਼ਾਮਲ ਹਨ। ਨਾਵਾਂ ਦਾ ਐਲਾਨ ਹੁੰਦਿਆਂ ਹੀ ਇਹਨਾਂ ਦੇ ਸਮਰਥਕਾਂ ਨੇ ਇਹਨਾਂ ਦੇ ਘਰੀਂ ਡੇਰੇ ਜਮਾ ਲਏ ਹਨ ਤੇ ਪ੍ਰਚਾਰ ਦਾ ਮੁੱਢ ਬੰਨਿਆ ਜਾ ਰਿਹਾ ਹੈ।