ਪੰਜਾਬ ਚੋਣਾਂ-ਕਾਂਗਰਸ ‘ਚ ਘਮਾਸਾਣ

‘ਆਪਣਿਆਂ’ ਨੂੰ ਟਿਕਟਾਂ ਲਈ ਜੁਗਾੜਬੰਦੀਆਂ
-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਲਈ ਕਾਂਗਰਸ ਵਿੱਚ ਘਮਾਸਾਣ ਮਚਿਆ ਪਿਆ ਹੈ। ਕੈਪਟਨ ਅਮਰਿੰਦਰ ਸਿੰਘ ਪਰਿਵਾਰ ਦੇ ਖਿਲਾਫ ਹਨ, ਪਰ ਬਹੁਤੇ ਐਮ ਪੀ ਆਪਣੇ ਫਰਜ਼ੰਦਾਂ ਤੇ ਰਿਸ਼ਤੇਦਾਰਾਂ ਲਈ ਟਿਕਟਾਂ ਦੀ ਮੰਗ ਕਰਦੇ ਹੋਏ ਦਿੱਲੀ ਦਰਬਾਰ ‘ਚ ਜੁਗਾੜ ਲਾ ਰਹੇ ਨੇ।
ਦੱਸਿਆ ਜਾ ਰਿਹਾ ਹੈ ਕਿ ਅੰਬਿਕਾ ਸੋਨੀ, ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ, ਚੌਧਰੀ ਸੰਤੋਖ ਸਿੰਘ, ਰਵਨੀਤ ਬਿੱਟੂ ਆਪਣੇ ਪੁੱਤਰਾਂ ਤੇ ਰਿਸ਼ਤੇਦਾਰਾਂ ਲਈ ਵਿਧਾਨ ਸਭਾ ਚੋਣਾਂ ਵਾਸਤੇ ਟਿਕਟਾਂ ਦੀ ਮੰਗ ਕਰ ਰਹੇ ਨੇ, ਜਿਸ ‘ਤੇ ਕੈਪਟਨ ਸਾਹਿਬ ਅੜਿੱਕਾ ਪਾ ਕੇ ਬੈਠੇ ਨੇ। ਓਧਰ ਮਨੀਸ਼ ਤਿਵਾੜੀ, ਮਹਿੰਦਰ ਸਿੰਘ ਕੇ ਪੀ , ਵਿਜੈ ਇੰੰਦਰ ਸਿੰਗਲਾ ਆਪ ਚੋਣ ਲੜਨਾ ਚਾਹੁੰਦੇ ਨੇ, ਪਰ ਮਨਪਸੰਦ ਦੇ ਹਲਕੇ ਮੰਗ ਰਹੇ ਨੇ, ਹਾਈਕਮਾਂਡ ਨੂੰ ਸਭ ਨੂੰ ਰਾਜ਼ੀ ਕਰਨ ਵਿੱਚ ਬੜੀ ਮੁਸ਼ੱਕਤ ਕਰਨੀ ਪੈ ਰਹੀ ਹੈ।